ਸ਼ਿਮਲਾ, ਦੇਹਰਾਦੂਨ/ਸ੍ਰੀਨਗਰ (ਰਾਜੇਸ਼/ਭਾਸ਼ਾ) - ਹਿਮਾਚਲ ਤੇ ਉੱਤਰਾਖੰਡ 'ਚ ਬਰਫਬਾਰੀ ਜਾਰੀ ਹੈ। ਦਿੱਲੀ-ਐੱਨ. ਸੀ. ਆਰ. ’ਚ ਐਤਵਾਰ ਨੂੰ ਵੀ ਰੁਕ-ਰੁਕ ਕੇ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਸੰਭਾਵਨਾ ਹੈ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੀਜੇ ਦਿਨ ਵੀ ਬੰਦ ਰਿਹਾ। ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਗੁਫਾ ਮੰਦਰ ਤੱਕ ਹੈਲੀਕਾਪਟਰ ਸੇਵਾ ਮੁੜ ਸ਼ੁਰੂ ਹੋ ਗਈ ਹੈ ਜਦੋਂਕਿ ਬੈਟਰੀ ਕਾਰ ਸੇਵਾ ਨੂੰ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਨਾਲ ਹੀ ਕਠੂਆ ਦੇ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ ਹੈ।
ਇਹ ਖ਼ਬਰ ਪੜ੍ਹੋ- NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1
ਕਸ਼ਮੀਰ ਤੇ ਦੇਸ਼ ਦੇ ਬਾਕੀ ਹਿੱਸਿਆਂ ਦਰਮਿਆਨ ਉਡਾਣ ਸੰਚਾਲਨ ਐਤਵਾਰ ਮੁੜ ਸ਼ੁਰੂ ਹੋ ਗਿਆ। ਕਸ਼ਮੀਰ 'ਚ ਜ਼ਿਆਦਾਤਰ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਚਲਾ ਗਿਆ ਹੈ। ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ੋਰਟ 'ਚ ਰਾਤ ਦਾ ਤਾਪਮਾਨ ਮਨਫੀ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਦੇ ਸ਼ਿਮਲਾ, ਚੰਬਾ, ਕੁੱਲੂ, ਸਿਰਮੌਰ, ਮੰਡੀ, ਕਿਨੌਰ, ਲਾਹੌਲ-ਸਪਿਤੀ 'ਚ ਬਰਫ਼ਬਾਰੀ ਹੋਈ ਹੈ। ਕਾਂਗੜਾ ਦੇ ਬਾੜਾ ਭੰਗਲ 'ਚ ਚਾਰ ਫੁੱਟ ਬਰਫ ਪਈ। ਧਰਮਸ਼ਾਲਾ ਨੇੜੇ ਨੱਡੀ 'ਚ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ ਹੈ। ਭਰਮੌਰ ਅਤੇ ਡਲਹੌਜ਼ੀ ਵਿੱਚ 1 ਫੁੱਟ ਤੋਂ ਵੱਧ ਅਤੇ ਸਿਰਮੌਰ ਦੇ ਹਰੀਪੁਰਧਾਰ 'ਚ 1 ਫੁੱਟ ਤੱਕ ਬਰਫਬਾਰੀ ਦਰਜ ਕੀਤੀ ਗਈ ਹੈ। ਹਿਮਾਚਲ ਦੇ 9 ਜ਼ਿਲ੍ਹਿਆਂ 'ਚ 3 ਰਾਸ਼ਟਰੀ ਰਾਜ ਮਾਰਗਾਂ ਸਮੇਤ 557 ਸੜਕਾਂ ਤੇ 1757 ਬਿਜਲੀ ਦੇ ਟਰਾਂਸਫਾਰਮਰ ਬੰਦ ਪਏ ਹਨ।
ਇਹ ਖ਼ਬਰ ਪੜ੍ਹੋ- AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵੈਕਸੀਨੇਸ਼ਨ ਸਰਟੀਫਿਕੇਟ 'ਤੇ ਨਹੀਂ ਹੋਵੇਗੀ PM ਮੋਦੀ ਦੀ ਤਸਵੀਰ, ਜਾਣੋਂ ਵਜ੍ਹਾ
NEXT STORY