ਜੰਮੂ- ਜੰਮੂ-ਕਸ਼ਮੀਰ ’ਚ ਬੇਹੱਦ ਠੰਡ ਪੈ ਰਹੀ ਹੈ। ਦੂਜੇ ਪਾਸੇ ਘਾਟੀ ਦੇ ਗੁਰੇਜ਼ ਅਤੇ ਹੋਰ ਉੱਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫਬਾਰੀ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਅਤੇ ਜੰਮੂ ’ਚ ਧੁੰਦ ਨੇ ਲੋਕਾਂ ਨੂੰ ਠੰਡ ਦਾ ਅਹਿਸਾਸ ਕਰਾਇਆ ਹੈ। ਬਰਫ਼ਬਾਰੀ ਅਤੇ ਮੀਂਹ ਕਾਰਨ ਘਾਟੀ ਦੇ ਨਾਲ-ਨਾਲ ਜੰਮੂ ਵਿਚ ਵੀ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ। ਠੰਡ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ ’ਚ ਸੁੱਕੀ ਠੰਡ ਜਾਰੀ ਰਹੇਗੀ। ਜੰਮੂ ਦੇ ਮੈਦਾਨੀ ਅਤੇ ਪਹਾੜੀ ਖੇਤਰਾਂ ਵਿਚ ਸ਼ਨੀਵਾਰ ਨੂੰ ਵਿਆਪਕ ਧੁੰਦ ਛਾਈ ਰਹੀ। ਦੁਪਹਿਰ ਬਾਅਦ ਧੁੰਦ ਕੁਝ ਹੱਦ ਤੱਕ ਘੱਟ ਗਈ ਪਰ ਸ਼ਾਮ ਤੱਕ ਜੰਮੂ ਦੇ ਜ਼ਿਆਦਾਤਰ ਇਲਾਕੇ ਮੁੜ ਧੁੰਦ ਦੀ ਲਪੇਟ ’ਚ ਆ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਦੇਸ਼ ਮੰਤਰੀ ਜੈਸ਼ੰਕਰ ਦਾ ਚੀਨ ਨੂੰ ਸਖ਼ਤ ਸੰਦੇਸ਼, ਕਿਹਾ- ਨਹੀਂ ਚਾਹੁੰਦੇ ਇਕ ਹੀ ਸਮੇਂ 'ਚ ਜੰਗ ਤੇ ਵਪਾਰ
NEXT STORY