ਮਨਾਲੀ, (ਸੋਨੂੰ)- ਹਿਮਾਚਲ ਦੇ ਪਹਾੜਾਂ ’ਤੇ ਤਾਜ਼ਾ ਬਰਫ਼ਬਾਰੀ ਹੋਈ ਹੈ। ਲਾਹੌਲ-ਸਪਿਤੀ ’ਚ ਬੁੱਧਵਾਰ ਸਾਰਾ ਦਿਨ ਧੁੱਪ ਚੜ੍ਹੀ ਰਹੀ ਪਰ ਸ਼ਾਮ ਨੂੰ ਅਚਾਨਕ ਰੋਹਤਾਂਗ , ਬਾਰਾਲਾਚਾ, ਸ਼ਿੰਕੁਲਾ ਤੇ ਕੁੰਜੁਮ ਦੱਰੇ ’ਤੇ ਬਰਫ਼ਬਾਰੀ ਸ਼ੁਰੂ ਹੋ ਗਈ। ਲਾਹੌਲ ਦੀਆਂ ਪਹਾੜੀਆਂ ’ਤੇ ਵੀ ਬਰਫ਼ ਪਈ। ਮੌਸਮ ’ਚ ਤਬਦੀਲੀ ਕਾਰਨ ਠੰਢ ਵਧ ਗਈ ਹੈ।
ਬਾਰਾਲਾਚਾ, ਰੋਹਤਾਂਗ ਅਤੇ ਕੁੰਜੁਮ ’ਚ ਰਾਹ ਨੂੰ ਸਾਫ ਕਰਨ ਦਾ ਕੰਮ ਬੁੱਧਵਾਰ ਰਾਤ ਤਕ ਚੱਲ ਰਿਹਾ ਸੀ। ਸ਼ਿੰਕੁਲਾ ਦੱਰਾ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇੱਥੇ ਹਰ ਤਰ੍ਹਾਂ ਦੀ ਆਵਾਜਾਈ ਸੁਚਾਰੂ ਹੈ।
ਵੰਦੇ ਭਾਰਤ ਟਰੇਨ 'ਚ ਸੈਲਫੀ ਲੈਣਾ ਨੌਜਵਾਨ ਨੂੰ ਪੈ ਗਿਆ ਮਹਿੰਗਾ
NEXT STORY