ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਤੋਂ ਠੰਡ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੇ ਅਲਰਟ ਮਗਰੋਂ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ 'ਤੇ ਤਾਜ਼ਾ ਬਰਫ਼ਬਾਰੀ ਹੋਈ ਹੈ। ਜਦਕਿ ਹੇਠਲੇ ਅਤੇ ਮੱਧ ਖੇਤਰਾਂ 'ਚ ਮੀਂਹ ਅਤੇ ਹਨ੍ਹੇਰੀ-ਤੂਫਾਨ ਆਇਆ ਹੈ। ਐਤਵਾਰ ਸਵੇਰੇ ਲਾਹੌਲ-ਸਪੀਤੀ ਦੇ ਕਾਜ਼ਾ ਸਮੇਤ ਅਟਲ ਟਨਲ ਰੋਹਤਾਂਗ ਵਿਚ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ।
ਇਸ ਤੋਂ ਇਲਾਵਾ ਕਿੰਨੌਰ ਦੀਆਂ ਉੱਚੀਆਂ ਪਹਾੜੀਆਂ ਇਕ ਵਾਰ ਫਿਰ ਤੋਂ ਬਰਫ਼ਬਾਰੀ ਨਾਲ ਢਕੀਆਂ ਗਈਆਂ ਹਨ, ਤਾਂ ਉਧਰ ਰਾਜਧਾਨੀ ਸ਼ਿਮਲਾ ਵਿਚ ਤੇਜ਼ ਮੀਂਹ ਨਾਲ ਇਕ ਵਾਰ ਫਿਰ ਤੋਂ ਠੰਡ ਪਰਤ ਆਈ ਹੈ। ਮੌਸਮ ਵਿਭਾਗ ਨੇ 7 ਅਤੇ 8 ਮਈ ਨੂੰ ਪ੍ਰਦੇਸ਼ ਭਰ ਵਿਚ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਦੇ ਚੱਲਦੇ ਪ੍ਰਦੇਸ਼ 'ਚ ਪੱਛਮੀ ਗੜਬੜੀ ਸਰਗਰਮ ਹੈ। ਮਈ ਮਹੀਨੇ 'ਚ ਆਮ ਤੌਰ 'ਤੇ ਭਿਆਨਕ ਗਰਮੀ ਨਾਲ ਪੂਰਾ ਪ੍ਰਦੇਸ਼ ਝੁਲਸਦਾ ਰਹਿੰਦਾ ਹੈ ਪਰ ਇਸ ਵਾਰ ਮੌਸਮ ਨੇ ਮਈ ਮਹੀਨੇ ਵਿਚ ਵੀ ਸਰਦੀ ਵਰਗੀ ਠੰਡ ਪੈਦਾ ਕਰ ਦਿੱਤੀ ਹੈ।
ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ 'ਤੇ ਕਿਸਾਨਾਂ ਨੇ ਲਾਏ ਡੇਰੇ, ਤਸਵੀਰਾਂ 'ਚ ਵੇਖੋ ਇਕੱਠ
NEXT STORY