ਨਵੀਂ ਦਿੱਲੀ– ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ 2014-15 ਤੋਂ ਲੈ ਕੇ ਹੁਣ ਤੱਕ ਟਰੇਨਾਂ ਦੀ ਟੱਕਰ ’ਚ ਕੁੱਲ 25 ਹਾਦਸੇ ਵਾਪਰੇ ਅਤੇ ਰੇਲਵੇ ਨਾਲ ਜੁੜੀਆਂ ਅੱਗ ਲੱਗਣ ਦੀਆਂ 33 ਘਟਨਾਵਾਂ ਦਰਜ ਕੀਤੀਆਂ ਗਈਆਂ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਲੋਕ ਸਭਾ ’ਚ ਪ੍ਰਦਯੁਤ ਬੋਰਦੋਲੋਈ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਇਸ ਸਾਲ 2014-15 ਤੋਂ 26 ਜੁਲਾਈ 2022 ਤੱਕ ਦੇ ਰੇਲ ਹਾਦਸਿਆਂ ਦੇ ਅੰਕੜੇ ਪੇਸ਼ ਕੀਤੇ।
ਮੰਤਰੀ ਦੇ ਜਵਾਬ ਮੁਤਾਬਕ 2014-15 ਤੋਂ ਲੈ ਕੇ ਹੁਣ ਤੱਕ ਰੇਲ ਗੱਡੀਆਂ ਦੀ ਟੱਕਰ ਦੇ ਕੁੱਲ 25 ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿਚੋਂ ਇਕ ਅਜਿਹੀ ਘਟਨਾ ਇਸ ਵਿੱਤੀ ਸਾਲ ’ਚ 26 ਜੁਲਾਈ ਤੱਕ ਅਜਿਹੀ ਇਕ ਘਟਨਾ ਵਾਪਰੀ ਹੈ। ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ ਰੇਲਵੇ ਵਿਚ ਅੱਗ ਲੱਗਣ ਦੀਆਂ 33 ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚੋਂ ਇਸ ਵਿੱਤੀ ਸਾਲ ਵਿਚ 26 ਜੁਲਾਈ ਤੱਕ ਅੱਗ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ।
ਵੈਸ਼ਣਵ ਵੱਲੋਂ ਦਿੱਤੇ ਗਏ ਜਵਾਬ ਮੁਤਾਬਕ ਉਕਤ ਸਮੇਂ ਦੌਰਾਨ ਕੁੱਲ 396 ਰੇਲ ਗੱਡੀਆਂ ਪਟੜੀ ਤੋਂ ਉਤਰੀਆਂ, ਜਿਨ੍ਹਾਂ ’ਚੋਂ 6 ਅਜਿਹੀਆਂ ਘਟਨਾਵਾਂ ਚਾਲੂ ਵਿੱਤੀ ਸਾਲ ਵਿਚ 26 ਜੁਲਾਈ ਤੱਕ ਵਾਪਰੀਆਂ। ਉਨ੍ਹਾਂ ਦੱਸਿਆ ਕਿ ਸਾਲ 2014-15 ਤੋਂ 2022-23 ਤੱਕ 26 ਜੁਲਾਈ ਤੱਕ ਰੇਲਵੇ ਲੈਵਲ ਕਰਾਸਿੰਗਾਂ 'ਤੇ ਹਾਦਸਿਆਂ ਦੇ 133 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਸ ਵਿੱਤੀ ਸਾਲ ਦੌਰਾਨ ਹੁਣ ਤੱਕ ਅਜਿਹਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।
ਕਾਂਗਰਸ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ
NEXT STORY