ਨੈਸ਼ਨਲ ਡੈਸਕ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾ ਦੀ ਆਫਤ ਕਾਰਨ ਦੇਸ਼ 'ਚ ਲਾਕਡਾਊਨ ਲਾਗੂ ਹੈ, ਜਿਸ ਕਾਰਨ ਲੋਕ ਆਪਣੇ ਘਰਾਂ 'ਚ ਹੀ ਹਨ। ਲਾਕਡਾਊਨ ਨੂੰ ਪੂਰੀ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਸ ਮੂਸਤੈਦੀ ਨਾਲ ਡਿਊਟੀ ਨਿਭਾ ਰਹੀ ਹੈ। ਲੋਕ ਆਪਣੇ ਘਰਾਂ 'ਚ ਹੀ ਰਹਿਣ, ਇਸ ਲਈ ਪੁਲਸ ਨਵੇਂ-ਨਵੇਂ ਤਰੀਕਿਆਂ ਤੋਂ ਉਨ੍ਹਾਂ ਨੂੰ ਸਮਝਾ ਰਹੀ ਹੈ। ਝਾਰਖੰਡ ਪੁਲਸ ਨੂੰ ਲਾਕਡਾਊਨ ਦਰਮਿਆਨ ਨਵੀਂ ABCD ਸਿੱਖਾ ਦਿੱਤੀ ਹੈ। ਅਜੇ ਤਕ ਹਰ ਕੋਈ ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ ਪੜ੍ਹਦਾ ਆਇਆ ਸੀ ਪਰ ਪੁਲਸ ਨੇ ਪੂਰੀ ਵਰਣਮਾਲਾ ਨੂੰ ਕੋਰੋਨਾ ਨਾਲ ਜੋੜ ਦਿੱਤਾ ਹੈ। ਹੁਣ ਏ ਫਾਰ ਦਾ ਮਤਲਬ ਐਪਲ ਨਹੀਂ ਸਗੋਂ ਕਿ A for avoid crowd ਹੈ ਯਾਨੀ ਕਿ ਭੀੜ-ਭਾੜ ਤੋਂ ਬਚੋ।
ਉੱਥੇ ਹੀ B for beware of fake news ਯਾਨੀ ਕਿ ਫਰਜ਼ੀ ਖ਼ਬਰਾਂ ਤੋਂ ਸਾਵਧਾਨ, C for clean your hands ਯਾਨੀ ਕਿ ਆਪਣੇ ਹੱਥਾਂ ਨੂੰ ਸਾਫ ਕਰੋ ਅਤੇ ਕੁਝ ਅਜਿਹਾ ਹੀ S ਦਾ ਮਤਲਬ S for social distancing ਯਾਨੀ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ U for Use masks ਹੈ, ਜਿਸ ਦਾ ਮਤਲਬ ਘਰ 'ਚੋਂ ਬਾਹਰ ਆਉਂਦੇ ਸਮੇਂ ਮਾਸਕ ਪਹਿਨੋ। ਝਾਰਖੰਡ ਪੁਲਸ ਨੇ ਥਾਂ-ਥਾਂ ਇਨ੍ਹਾਂ ਬਦਲੇ ਹੋਏ ਵਰਣਮਾਲਾ ਪੋਸਟਰ ਚਿਪਕਾਏ ਹਨ, ਤਾਂ ਕਿ ਲੋਕ ਇਨ੍ਹਾਂ ਨੂੰ ਪੜ੍ਹਨ ਅਤੇ ਕੋਰੋਨਾ ਤੋਂ ਬਚਾਅ ਦਾ ਸੰਦੇਸ਼ ਸਮਝਣ।
ਉੱਤਰ ਪ੍ਰਦੇਸ਼ : ਇਕ ਹੀ ਪਰਿਵਾਰ ਦੇ 6 ਮੈਂਬਰ ਕੋਰੋਨਾ ਪਾਜ਼ੀਟਿਵ
NEXT STORY