ਨਵੀਂ ਦਿੱਲੀ—ਸੋਸ਼ਲ ਮੀਡੀਆ 'ਤੇ ਜਨਕਪੁਰੀ ਦੇ ਐੱਸ. ਐੱਚ. ਓ. ਇੰਦਰਪਾਲ ਦੀ ਇਕ ਫੋਟੋ ਵਾਇਰਲ ਹੋਣ ਮਗਰੋਂ ਉਨ੍ਹਾਂ ਨੂੰ ਲਾਈਨ ਹਾਜ਼ਰ ਕਰਕੇ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ। ਉਹ ਫੋਟੋ ਵਿਚ ਗੇਰੂਆ ਚੋਲੇ 'ਚ ਨਜ਼ਰ ਆਉਣ ਵਾਲੀ ਇਕ ਔਰਤ ਦੇ ਦਫਤਰ ਵਿਚ ਬੈਠੇ ਹਨ ਅਤੇ ਬਾਵਰਦੀ ਹਨ। ਔਰਤ ਉਨ੍ਹਾਂ ਦੇ ਸਿਰ 'ਤੇ ਹੱਥ ਰੱਖੀ ਹੋਈ ਹੈ। ਡੀ. ਸੀ. ਪੀ. (ਵੈਸਟ) ਵਿਜੇ ਕੁਮਾਰ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਐੱਸ. ਐੱਚ. ਓ. ਨੇ ਦੱਸਿਆ ਕਿ ਉਹ ਡਿਊਟੀ ਦੇ ਤਣਾਅ ਕਾਰਨ ਮੈਡੀਟੇਸ਼ਨ ਕਰਨ ਗਏ ਸਨ। ਸਾਧਵੀ ਉਨ੍ਹਾਂ ਦੇ ਸਿਰ 'ਤੇ ਹੱਥ ਰੱਖ ਕੇ ਮੈਡੀਟੇਸ਼ਨ ਕਰਵਾ ਰਹੀ ਹੈ ਕਿਉਂਕਿ ਵਿਭਾਗ ਨੂੰ ਉਨ੍ਹਾਂ ਦੇ ਬਾਵਰਦੀ ਔਰਤ ਕੋਲ ਜਾਣ 'ਤੇ ਇਤਰਾਜ਼ ਹੈ, ਇਸ ਲਈ ਲਾਈਨ ਹਾਜ਼ਰ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੀ ਇਹ ਫੋਟੋ ਵਾਇਰਲ ਹੋਣ ਮਗਰੋਂ ਐੱਸ. ਐੱਚ. ਓ. ਦੀ ਬਦਲੀ ਪੁਲਸ ਲਾਈਨ ਵਿਚ ਕਰ ਦਿੱਤੀ ਗਈ ਹੈ।
ਦੂਸਰੇ ਪਾਸੇ ਸੋਸ਼ਲ ਮੀਡੀਆ 'ਤੇ ਇਹ ਫੋਟੋ ਵਾਇਰਲ ਹੋਣ ਮਗਰੋਂ ਕੁਝ ਲੋਕ ਉਸ ਨੂੰ ਮੈਡੀਟੇਸ਼ਨ ਦੱਸ ਰਹੇ ਹਨ ਪਰ ਕੁਝ ਆਸ਼ੀਰਵਾਦ। ਕੁਝ ਸਿਰ ਦੀ ਮਾਲਿਸ਼ ਕਰਾਉਣ ਦਾ ਦੋਸ਼ ਵੀ ਲਾ ਰਹੇ ਹਨ। ਹਾਲਾਂਕਿ ਪੁਲਸ ਅਧਿਕਾਰੀ ਸਿਰ ਦੀ ਮਾਲਿਸ਼ ਵਾਲੀ ਗੱਲ ਤੋਂ ਸਾਫ ਇਨਕਾਰ ਕਰ ਰਹੇ ਹਨ। ਐੱਸ. ਐੱਚ. ਓ. ਲਗਭਗ ਇਕ ਹਫਤਾ ਪਹਿਲਾਂ ਉੱਤਮ ਨਗਰ ਸਥਿਤ ਸਾਧਵੀ ਦੇ ਦਫਤਰ ਵਿਚ ਗਏ ਸਨ।
ਰਾਫੇਲ ਡੀਲ 'ਤੇ ਕਾਂਗਰਸ-ਭਾਜਪਾ ਆਹਮਣੋ-ਸਾਹਮਣੇ
NEXT STORY