ਚੇਨੱਈ : ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ ਕਿ ਪੁਲਾੜ ਏਜੰਸੀ ਦੇਸ਼ ਦੇ ਸੌਰ ਮਿਸ਼ਨ 'ਆਦਿੱਤਿਆ-ਐੱਲ1' ਦੇ 2 ਸਤੰਬਰ ਨੂੰ ਹੋਣ ਵਾਲੇ ਲਾਂਚ ਲਈ ਤਿਆਰੀ ਕਰ ਰਹੀ ਹੈ ਅਤੇ ਇਸ ਲਾਂਚ ਦੀ ਉਲਟੀ ਗਿਣਤੀ ਅੱਜ ਤੋਂ ਸ਼ੁਰੂ ਹੋ ਜਾਵੇਗੀ। ਇਸ ਮਿਸ਼ਨ ਨੂੰ 2 ਸਤੰਬਰ ਨੂੰ 11.50 ਵਜੇ ਸ਼੍ਰੀਹਰਿਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਣਾ ਹੈ। ਇਹ ਸੂਰਜ ਦੇ ਅਧਿਐਨ ਲਈ ਭਾਰਤ ਦਾ ਪਹਿਲਾ ਸਮਰਪਿਤ ਮਿਸ਼ਨ ਹੈ, ਜਿਸ ਨੂੰ ਇਸ਼ਰੋ ਅਜਿਹੇ ਸਮੇਂ ਅੰਜਾਮ ਦੇਣ ਜਾ ਰਿਹਾ ਹੈ, ਜਦੋ ਹਾਲ 'ਚ ਹੀ ਉਸ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ-3 ਦੀ ਸਫ਼ਲ ਸਾਫਟ ਲੈਂਡਿੰਗ ਕਰਾ ਕੇ ਦੇਸ਼ ਦਾ ਇਤਿਹਾਸ ਰਚ ਦਿੱਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਸਨਸਨੀਖੇਜ਼ ਖ਼ਬਰ : ਆਟੋ 'ਚੋਂ ਮਿਲੀ ਜਵਾਨ ਮੁੰਡੇ ਦੀ ਲਾਸ਼, ਔਰਤ ਨਾਲ ਸੀ ਰਿਲੇਸ਼ਨ 'ਚ
ਸੋਮਨਾਥ ਨੇ ਕਿਹਾ ਕਿ ਅਸੀਂ ਲਾਂਚ ਲਈ ਤਿਆਰੀ ਕਰ ਰਹੇ ਹਾਂ। ਰਾਕੇਟ ਅਤੇ ਸੈਟੇਲਾਈਟ ਤਿਆਰ ਹਨ। ਅਸੀਂ ਲਾਂਚ ਲਈ ਅਭਿਆਸ ਪੂਰਾ ਕਰ ਲਿਆ ਹੈ। ਇਸ ਦੇ ਲਾਂਚ ਦੀ ਉਲਟੀ ਗਿਣਤੀ ਅੱਜ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ
ਵਿਗਿਆਨੀਆਂ ਨੂੰ ਉਮੀਦ ਹੈ ਕਿ 2 ਸਤੰਬਰ ਨੂੰ ਇਸਰੋ ਵੱਲੋਂ ਲਾਂਚ ਕੀਤੇ ਜਾਣ ਵਾਲੇ ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿੱਤਿਆ-ਐੱਲ1 ਦੇ ਮਾਧਿਅਮ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸੂਰਜ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਬਾਰੇ ਨਵੀਂ ਜਾਣਕਾਰੀ ਮਿਲ ਸਕੇਗੀ। ਆਉਣ ਵਾਲੇ ਦਹਾਕਿਆਂ ਅਤੇ ਸਦੀਆਂ 'ਚ ਧਰਤੀ 'ਤੇ ਸੰਭਾਵਿਤ ਜਲਵਾਯੂ ਪਰਿਵਰਤਨ ਨੂੰ ਸਮਝਣ ਲਈ ਇਹ ਅੰਕੜੇ ਮਹੱਤਵਪੂਰਨ ਸਾਬਿਤ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਨੇ ਫ਼ਿਰ ਵਿੰਨ੍ਹਿਆ ਮੋਦੀ-ਅਡਾਨੀ 'ਤੇ ਨਿਸ਼ਾਨਾ, JPC ਦਾ ਗਠਨ ਕਰਨ ਦੀ ਕੀਤੀ ਮੰਗ
NEXT STORY