ਨਵੀਂ ਦਿੱਲੀ— ਫੌਜੀਆਂ ਕੋਲੋਂ ਅਰਦਲੀਆਂ (ਨੌਕਰਾਂ) ਵਰਗਾ ਕੰਮ ਕਰਵਾਏ ਜਾਣ ਦੇ ਵਧਦੇ ਵਿਰੋਧ ਨੂੰ ਦੇਖਦਿਆਂ ਅਤੇ ਫੌਜ ਵਲੋਂ ਕੀਤੇ ਜਾ ਰਹੇ ਕਥਿਤ ਗਲਤ ਕੰਮਾਂ ਨੂੰ ਰੋਕਣ ਲਈ ਜ਼ਮੀਨੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਸਖਤ ਸੇਧ ਲੀਹਾਂ ਜਾਰੀ ਕੀਤੀਆਂ ਹਨ।
ਫੌਜ ਮੁਖੀ ਨੇ ਸੀ. ਐੱਸ. ਡੀ. ਸ਼ਰਾਬ ਅਤੇ ਫੌਜੀ ਕੰਟੀਨ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਦੇ ਨਾਲ-ਨਾਲ ਸੀਨੀਅਰ ਅਧਿਕਾਰੀਆਂ 'ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਜਾਰੀ ਕੀਤੀਆਂ ਸੇਧ ਲੀਹਾਂ 'ਚ ਕਿਹਾ ਹੈ ਕਿ ਉਹ ਅਧਿਕਾਰੀ ਜੋ ਕਿਸੇ ਨਾ ਕਿਸੇ ਰੂਪ 'ਚ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ, ਨੂੰ ਬਖਸ਼ਿਆ ਨਹੀਂ ਜਾਏਗਾ। ਫੌਜ ਮੁਖੀ ਨੇ ਖਾਣ-ਪੀਣ ਨੂੰ ਲੈ ਕੇ ਵੀ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫੌਜੀਆਂ ਉਤੇ ਪੂੜੀ, ਪਕੌੜੇ ਤੇ ਮਿੱਠੀਆਂ ਚੀਜ਼ਾਂ ਦੇ ਖਾਣ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਲਈ ਕਿਹਾ ਗਿਆ ਹੈ। ਫੌਜ ਮੁਖੀ ਵਲੋਂ ਜਾਰੀ ਉਕਤ ਸੇਧ ਲੀਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਵਾਨਾਂ ਦੀ ਸਿਹਤ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਉਹ ਬੀਮਾਰੀਆਂ ਨਾਲ ਘਿਰ ਰਹੇ ਹਨ ਇਸੇ ਲਈ ਜਵਾਨਾਂ ਦੇ ਖਾਣ-ਪੀਣ ਦੀਆਂ ਆਦਤਾਂ 'ਚ ਤਬਦੀਲੀ ਲਿਆਂਦੀ ਜਾ ਰਹੀ ਹੈ।
SC / ST ਸ਼੍ਰੇਣੀਆਂ ਲਈ ਨੌਕਰੀ 'ਚ ਤਰੱਕੀ ਸਬੰਧੀ ਰਿੱਟ 'ਤੇ ਅੰਤਰਿਮ ਹੁਕਮ ਦੇਣ ਤੋਂ ਸੁਪਰੀਮ ਕੋਰਟ ਵਲੋਂ ਨਾਂਹ
NEXT STORY