ਨਵੀਂ ਦਿੱਲੀ : ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਵਿਦੇਸ਼ ਰਵਾਨਾ ਹੋ ਗਈ ਹਨ। ਉਨ੍ਹਾਂ ਦੇ ਨਾਲ ਰਾਹੁਲ ਗਾਂਧੀ ਵੀ ਵਿਦੇਸ਼ ਗਏ ਹਨ। ਸੂਤਰਾਂ ਮੁਤਾਬਕ, ਸੋਨੀਆ ਗਾਂਧੀ ਹੈਲਥ ਚੈਕਅਪ ਲਈ ਰਾਹੁਲ ਗਾਂਧੀ ਦੇ ਨਾਲ ਵਿਦੇਸ਼ ਰਵਾਨਾ ਹੋਈ। ਸੋਨੀਆ ਗਾਂਧੀ ਅਜਿਹੇ ਸਮੇਂ 'ਚ ਵਿਦੇਸ਼ ਗਈ ਹਨ, ਜਦੋਂ ਸੋਮਵਾਰ ਤੋਂ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮਾਨਸੂਨ ਸੈਸ਼ਨ ਦੇ ਸ਼ੁਰੂਆਤੀ ਦਿਨਾਂ 'ਚ ਰਾਹੁਲ ਗਾਂਧੀ ਸੰਸਦ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਨੇ ਕਾਂਗਰਸ ਵਰਕਿੰਗ ਕਮੇਟੀ 'ਚ ਵੱਡੇ ਬਦਲਾਅ ਕੀਤੇ ਹਨ। ਕਾਂਗਰਸ ਅਗਵਾਈ ਨਾਲ ਸੰਗਠਨ 'ਚ ਕੀਤੇ ਗਏ ਵਿਆਪਕ ਬਦਲਾਅ ਦੇ ਜ਼ਰੀਏ ਦਿਗਵਿਜੇ ਸਿੰਘ, ਸਲਮਾਨ ਖੁਰਸ਼ੀਦ ਅਤੇ ਤਾਰਿਕ ਅਨਵਰ ਸਮੇਤ ਕਈ ਅਜਿਹੇ ਨੇਤਾਵਾਂ ਦੀ ਪਾਰਟੀ ਦੇ ਰਾਸ਼ਟਰੀ ਸੰਗਠਨ 'ਚ ਵਾਪਸੀ ਹੋਈ ਹੈ ਜੋ ਲੰਬੇ ਸਮੇਂ ਤੋਂ 24-ਅਕਬਰ ਰੋਡ (ਪਾਰਟੀ ਮੁੱਖ ਦਫ਼ਤਰ) 'ਤੇ ਸਰਗਰਮ ਭੂਮਿਕਾ 'ਚ ਨਹੀਂ ਸਨ। ਸੋਨੀਆ ਗਾਂਧੀ ਨੇ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦਾ ਪੁਨਰ ਗਠਨ ਕੀਤਾ ਤਾਂ ਇਨ੍ਹਾਂ ਨੇਤਾਵਾਂ ਦੇ ਨਾਲ ਹੀ ਰਾਜੀਵ ਸ਼ੁਕਲਾ, ਪ੍ਰਮੋਦ ਤਿਵਾੜੀ, ਪਵਨ ਕੁਮਾਰ ਬੰਸਲ ਅਤੇ ਕੁੱਝ ਹੋਰ ਨੇਤਾਵਾਂ ਨੇ ਲੰਬੇ ਸਮੇਂ ਬਾਅਦ ਸੰਗਠਨ 'ਚ ਸਰਗਰਮ ਭੂਮਿਕਾ ਦੀ ਸ਼ੁਰੂਆਤੀ ਕੀਤੀ।
ਪੁੰਛ 'ਚ ਭਾਰੀ ਮਾਤਰਾ 'ਚ ਹਥਿਆਰ-ਗੋਲਾਬਾਰੂਦ ਬਰਾਮਦ, 2 ਅੱਤਵਾਦੀ ਗ੍ਰਿਫਤਾਰ
NEXT STORY