ਲਖਨਊ-ਯੂ.ਪੀ. ਚੋਣਾਂ ਨੂੰ ਲੈ ਕੇ ਅਖਿਲੇਸ਼ ਦੀ ਸਮਾਜਵਾਦੀ ਪਾਰਟੀ ਅਤੇ ਜਯੰਤ ਸਿੰਘ ਦੀ ਰਾਸ਼ਟਰ ਲੋਕ ਦਲ ਦੇ ਗਠਜੋੜ 'ਚ 29 ਉਮੀਦਵਾਰਾਂ ਦੇ ਨਾਂ ਦੀ ਲਿਸਟ ਸ਼ੇਅਰ ਕਰ ਦਿੱਤੀ ਹੈ। ਲਿਸਟ ਸ਼ੇਅਰ ਕਰਨ ਤੋਂ ਬਾਅਦ ਆਰ.ਐੱਲ.ਡੀ. ਦੇ ਪ੍ਰਧਾਨ ਜਯੰਤ ਸਿੰਘ ਨੇ ਟਵੀਟ ਕੀਤਾ ਕਿ ਮੈਨੂੰ ਵਿਸ਼ਵਾਸ ਹੈ ਕਿ ਗਠਜੋੜ ਦੇ ਸਾਰੇ ਕਾਰਕੁਨ, ਇਕਜੁੱਟ ਹੋ ਕੇ ਇਨ੍ਹਾਂ ਉਮੀਦਵਾਰਾਂ ਦੀ ਚੋਣ 'ਚ ਪੂਰੀ ਲਗਨ ਨਾਲ ਮਿਹਤਨ ਕਰਨਗੇ! ਉਨ੍ਹਾਂ ਨੇ ਅਗੇ ਲਿਖਿਆ ਕਿ ਇਕ-ਇਕ ਵਿਧਾਇਕ ਨਾਲ ਬਣੇਗੀ ਤੁਹਾਡੀ ਵਿਧਾਨ ਸਭਾ, ਤੁਹਾਡੀ ਸਰਕਾਰ!
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, 470 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਉਥੇ ਰਾਸ਼ਟਰੀ ਲੋਕ ਦਲ ਦੇ ਟਵੀਟਰ ਹੈਂਡਲ ਤੋਂ ਸ਼ੇਅਰ ਕੀਤੇ ਗਏ ਟਵੀਟ 'ਤੇ ਨਜ਼ਰ ਮਾਰੀਏ ਤਾਂ ਇਥੇ ਲਿਖਿਆ ਗਿਆ ਕਿ 'ਰਾਸ਼ਟਰੀ ਲੋਕ ਦਲ-ਸਮਾਜਵਾਦੀ ਪਾਰਟੀ ਦਾ ਗਠਜੋੜ, ਉੱਤਰ ਪ੍ਰਦੇਸ਼ 'ਚ ਲਿਆਵੇਗਾ ਪਰਿਵਰਤਨ, ਨੌਜਵਾਨ, ਕਿਸਾਨ ਦੇ ਵਿਕਾਸ ਦਾ ਮੰਤਰ ਆ ਰਹੇ ਹਨ ਅਖਿਲੇਸ਼ ਅਤੇ ਜਯੰਤ.' ਇਸ ਦੇ ਨਾਲ ਹੀ ਸਪਾ ਅਤੇ ਆਰ.ਐੱਲ.ਡੀ. ਦੇ 29 ਉਮੀਦਵਾਰਾਂ ਦੇ ਨਾਂ ਦਾ ਵੀ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਰੂਸ ਨੇ ਅਮਰੀਕਾ ਨਾਲ ਤਣਾਅ ਵਧਣ 'ਤੇ ਕਿਊਬਾ ਤੇ ਵੈਨੇਜ਼ੁਏਲਾ 'ਚ ਫੌਜੀ ਤਾਇਨਾਤੀ ਦੀ ਦਿੱਤੀ ਚਿਤਾਵਨੀ
ਯੂ.ਪੀ. ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਇਸ ਵਾਰ ਕੋਰੋਨਾ ਦੇ ਚੱਲਦੇ ਕਿਸੇ ਵੀ ਤਰ੍ਹਾਂ ਦੀ ਰੈਲੀ ਅਤੇ ਜਨ ਸਭਾ 'ਤੇ ਪਾਬੰਦੀ ਲੱਗੀ ਹੈ, ਅਜਿਹੇ 'ਚ ਵਰਚੁਅਲੀ ਹੀ ਨੇਤਾ, ਜਨਤਾ ਨਾਲ ਗੱਲਬਾਤ ਕਰ ਸਕਣਗੇ। ਵੀਰਵਾਰ ਨੂੰ ਜਿਥੇ ਇਕ ਪਾਸੇ ਸਮਾਜਵਾਦੀ ਪਾਰਟੀ ਅਤੇ ਆਰ.ਐੱਲ.ਡੀ. ਦੇ ਗਠਜੋੜ 'ਚ 29 ਉਮੀਦਵਾਰਾਂ ਦੇ ਨਾਂ ਦੀ ਲਿਸਟ ਸ਼ੇਅਰ ਕਰ ਦਿੱਤੀ ਗਈ ਹੈ ਤਾਂ ਉਥੇ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਉਮੀਦਵਾਰਾਂ ਦੇ ਨਾਂ ਦੀ ਪਹਿਲੀ ਲਿਸਟ ਸ਼ੇਅਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਐਸਟ੍ਰਾਜ਼ੇਨੇਕਾ ਟੀਕੇ ਦੀ ਤੀਸਰੀ ਖੁਰਾਕ ਓਮੀਕ੍ਰੋਨ ਵਿਰੁੱਧ ਅਸਰਦਾਰ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੁੱਖ ਮੰਤਰੀਆਂ ਨਾਲ ਬੈਠਕ ’ਚ ਬੋਲੇ PM ਮੋਦੀ- ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਹੀ ਸਭ ਤੋਂ ਵੱਡਾ ਹਥਿਆਰ
NEXT STORY