ਨੈਸ਼ਨਲ ਡੈਸਕ — ਦਿਵਾਲੀ ਅਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰਾਂ ਦੇ ਮੌਕੇ ‘ਤੇ ਦੇਸ਼ ਭਰ ‘ਚ ਯਾਤਰਾ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ SpiceJet ਨੇ ਪਟਨਾ ਲਈ ਕਈ ਸ਼ਹਿਰਾਂ ਤੋਂ ਸਪੈਸ਼ਲ ਫਲਾਈਟਾਂ ਚਲਾਉਣ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਅਹਿਮਦਾਬਾਦ, ਬੈਂਗਲੁਰੂ ਅਤੇ ਹੈਦਰਾਬਾਦ ਤੋਂ ਪਟਨਾ ਲਈ ਵਾਧੂ ਉਡਾਣਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਕਦਮ ਨਾਲ ਪਟਨਾ ਦੀ ਦਿੱਲੀ ਅਤੇ ਮੁੰਬਈ ਵਰਗੇ ਮੁੱਖ ਸ਼ਹਿਰਾਂ ਨਾਲ ਕਨੈਕਟਿਵਿਟੀ ਹੋਰ ਮਜ਼ਬੂਤ ਹੋਵੇਗੀ ਅਤੇ ਯਾਤਰੀਆਂ ਨੂੰ ਤਿਉਹਾਰਾਂ ਦੇ ਮੌਸਮ ‘ਚ ਯਾਤਰਾ ਆਸਾਨ ਹੋ ਜਾਵੇਗੀ।
ਤਿਉਹਾਰਾਂ ਦੀ ਭੀੜ ਲਈ ਵਾਧੂ ਸਹੂਲਤ
SpiceJet ਦੇ ਬਿਆਨ ਵਿੱਚ ਕਿਹਾ ਗਿਆ ਕਿ ਇਹ ਵਾਧੂ ਉਡਾਣਾਂ ਤਿਉਹਾਰਾਂ ਦੇ ਦੌਰਾਨ ਵਧ ਰਹੀ ਭੀੜ ਨੂੰ ਸੰਭਾਲਣ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤ ਅਤੇ ਲਚਕੀਲਾਪਣ ਪ੍ਰਦਾਨ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ। ਏਅਰਲਾਈਨ ਦਾ ਕਹਿਣਾ ਹੈ ਕਿ ਨਵਾਂ ਫਲਾਈਟ ਸ਼ੈਡਿਊਲ ਯਾਤਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਅਤੇ ਆਰਾਮਦਾਇਕ ਯਾਤਰਾ ਦਾ ਤਜਰਬਾ ਦੇਵੇਗਾ।
“ਘਰ ਦੀ ਯਾਤਰਾ ਹੋਵੇ ਹੋਰ ਸੁਖਾਲੀ”
SpiceJet ਦੇ ਚੀਫ ਬਿਜ਼ਨਸ ਅਫਸਰ ਦੇਬੋਜੋ ਮਹਰਸ਼ੀ ਨੇ ਕਿਹਾ, “ਤਿਉਹਾਰਾਂ ਦਾ ਮੌਸਮ ਸਾਡੇ ਲੱਖਾਂ ਯਾਤਰੀਆਂ ਲਈ ਖ਼ਾਸ ਹੁੰਦਾ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਛੱਠ ਪੂਜਾ ਅਤੇ ਦਿਵਾਲੀ ਦੇ ਸਮੇਂ ਘਰ ਜਾਣ ਦੀ ਯਾਤਰਾ ਨੂੰ ਹੋਰ ਸੁਖਾਲੀ ਅਤੇ ਆਸਾਨ ਬਣਾ ਰਹੇ ਹਾਂ। ਪਟਨਾ, ਦਰਭੰਗਾ ਅਤੇ ਅਯੋਧਿਆ ਲਈ ਵਧਾਈ ਗਈ ਕਨੈਕਟਿਵਿਟੀ ਨਾਲ ਸਪਾਈਸਜੈੱਟ ਆਪਣੇ ਯਾਤਰੀਆਂ ਨੂੰ ਆਪਣੇ ਪਿਆਰਿਆਂ ਦੇ ਹੋਰ ਨੇੜੇ ਲਿਆ ਰਿਹਾ ਹੈ।”
ਏਅਰ ਇੰਡੀਆ ਵੱਲੋਂ ਵੀ ਐਕਸਟਰਾ ਉਡਾਣਾਂ
SpiceJet ਤੋਂ ਇਲਾਵਾ, Air India ਅਤੇ ਇਸ ਦੀ ਸਹਾਇਕ ਕੰਪਨੀ Air India Express ਨੇ ਵੀ 166 ਵਾਧੂ ਉਡਾਣਾਂ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ 114, ਜਦਕਿ ਏਅਰ ਇੰਡੀਆ ਐਕਸਪ੍ਰੈਸ ਨੇ 52 ਵਾਧੂ ਫਲਾਈਟਾਂ ਚਲਾਈਆਂ ਹਨ ਜੋ ਦਿੱਲੀ ਅਤੇ ਬੈਂਗਲੁਰੂ ਤੋਂ ਪਟਨਾ ਲਈ ਹਨ। ਇਹ ਉਡਾਣਾਂ 15 ਅਕਤੂਬਰ ਤੋਂ 2 ਨਵੰਬਰ ਤੱਕ ਚਲਣਗੀਆਂ।
ਸਵਾਰੀਆਂ ਨਾਲ ਭਰੀ ਇਕ ਹੋਰ ਚੱਲਦੀ ਬੱਸ ਨੂੰ ਲੱਗ ਗਈ ਅੱਗ
NEXT STORY