ਨਵੀਂ ਦਿੱਲੀ– ਦਿੱਲੀ ਹਵਾਈ ਅੱਡੇ ’ਤੇ ਸੋਮਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਯਾਤਰੀਆਂ ਨਾਲ ਭਰਿਆ ਇਕ ਹਜ਼ਾਰ ਪੁਸ਼ਬੈਕ ਦੌਰਾਨ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਹਾਲਾਂਕਿ, ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਅਤੇ ਕਿਸੇ ਵੀ ਯਾਤਰੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਮੁਤਾਬਕ, ਸੋਮਵਾਰ ਨੂੰ ਸਵੇਰੇ 9:20 ਵਜੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਪਾਈਸ ਜੈੱਟ ਦੀ ਇਕ ਫਲਾਈਟ ਦਿੱਲੀ ਤੋਂ ਯਾਤਰੀਆਂ ਨੂੰ ਲੈ ਕੇ ਸ਼੍ਰੀਨਗਰ ਲਈ ਜਾ ਰਹੀ ਸੀ। ਪੈਸੰਜਰ ਟਰਮਿਨਲ ਤੋਂ ਜਹਾਜ਼ ਜਿਸ ਸਮੇਂ ਰਨਵੇਅ ਲਈ ਜਾ ਰਿਹਾ ਸੀ, ਉਸੇ ਸਮੇਂ ਪੁਸ਼ਬੈਕ ਦੌਰਾਨ ਉਹ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ।
ਇਸ ਦੌਰਾਨ ਜਹਾਜ਼ ’ਚ ਯਾਤਰੀ ਸਵਾਰ ਸਨ, ਹਾਲਾਂਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਪਾਈਸ ਜੈੱਟ ਨੇ ਜਹਾਜ਼ ਬਦਲਵਾਇਆ ਜਿਸਤੋਂ ਬਾਅਦ ਉਸਨੇ ਉਡਾਣ ਭਰੀ। ਡੀ.ਜੀ.ਸੀ.ਏ. ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ, ਸਪਾਈਸ ਜੈੱਟ ਦੀ ਬੋਇੰਗ 737-800 ਦਾ ਸੱਜਾ ਪਰ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਅਤੇ ਦੁਰਘਟਨਾਗ੍ਰਸਤ ਹੋ ਗਿਆ।
ਸਪਾਈਸ ਜੈੱਟ ਨੇ ਜਾਰੀ ਕੀਤਾ ਬਿਆਨ
ਘਟਨਾ ਤੋਂ ਬਾਅਦ ਸਪਾਈਸ ਜੈੱਟ ਦੇ ਬੁਲਾਰੇ ਨੇ ਕੰਪਨੀ ਵੱਲੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 28 ਮਾਰਚ ਨੂੰ ਸਪਾਈਸ ਜੈੱਟ ਦੀ ਫਲਾਈਟ ਐੱਸ.ਜੀ. 160 ਦਿੱਲੀ ਤੋਂ ਜੰਮੂ ਲਈ ਉਡਾਣ ਭਰਨ ਵਾਲੀ ਸੀ। ਪੁਸ਼ਬੈਕ ਦੌਰਾਨ ਜਹਾਜ਼ ਦਾ ਸੱਜਾ ਪਰ ਇਕ ਖੰਭੇ ਨਾਲ ਟਕਰਾਉਣ ਦੇ ਚਲਦੇ ਐਲੇਰਾਨ ਦੁਰਘਟਨਾਗ੍ਰਸਤ ਹੋ ਗਿਆ। ਇਸ ਕਾਰਨ ਸੇਵਾਵਾਂ ਚਾਲੂ ਰੱਖਣ ਲਈ ਇਕ ਹੋਰ ਏਅਰਕ੍ਰਾਫਟ ਦੀ ਵਿਵਸਥਾ ਕਰ ਲਈ ਗਈ।
ਇੰਦੌਰ ਤੋਂ ਜੰਮੂ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ, ਸਿੰਧੀਆ ਬੋਲੇ- ਹਿੰਦੁਸਤਾਨ ਦਾ ਤਾਜ ਅੱਜ ਦੇਸ਼ ਦੇ ਦਿਲ ਨਾਲ ਜੁੜਿਆ
NEXT STORY