ਨਵੀਂ ਦਿੱਲੀ (ਵਾਰਤਾ) : ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਨੇ ਵਟਸਐਪ ਜ਼ਰੀਏ ਨਵੀਂ ਵੈੱਬ ਚੈੱਕ ਇਨ ਦੀ ਸੁਵਿਧਾ ਸ਼ੁਰੂ ਕੀਤੀ ਹੈ। ਹੁਣ ਲੋਕ ਵਟਸਐਪ ਜ਼ਰੀਏ ਵੀ ਵੈੱਬ ਚੈੱਕ ਇਨ ਅਤੇ ਕਈ ਹੋਰ ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ। ਏਅਰਲਾਈਨ ਨੇ ਅੱਜ ਦੱਸਿਆ ਕਿ ਉਸ ਨੇ 'ਮਿਸ ਪੀਪਰ' ਦੇ ਨਾਮ ਤੋਂ ਵਟਸਐਪ 'ਤੇ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਨੰਬਰ '6000000006' ਹੈ। ਇਸ ਨੰਬਰ 'ਤੇ ਵਟਸਐਪ ਮੈਸੇਜ ਭੇਜ ਕੇ ਗਾਹਕ ਵੈੱਬ ਚੈੱਕ ਇਨ ਦੇ ਨਾਲ ਹੀ ਉਡਾਣ ਦਾ ਸਮਾਂ, ਕ੍ਰੈਡਿਟ ਸ਼ੈਲ, ਕੋਵਿਡ-19 ਆਦਿ ਨਾਲ ਜੁੜੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਸੇਵਾ ਦਿਨ ਦੇ 24 ਘੰਟੇ ਉਪਲੱਬਧ ਹੋਵੇਗੀ।
ਸਪਾਈਸਜੈੱਟ ਵਟਸਐਪ ਜ਼ਰੀਏ ਵੈੱਬ ਚੈੱਕ ਇਨ ਦੀ ਸਹੂਲਤ ਦੇਣ ਵਾਲੀ ਦੇਸ਼ ਦੀ ਪਹਿਲੀ ਏਅਰਲਾਈਨ ਹੈ। ਉਡਾਣ ਫੜਨ ਲਈ ਹਵਾਈ ਅੱਡੇ 'ਤੇ ਜਾਂਦੇ ਸਮੇਂ ਰਸਤੇ ਵਿਚ ਹੀ ਯਾਤਰੀ ਆਪਣੇ ਨੰਬਰ ਨਾਲ ਅੰਗਰੇਜ਼ੀ ਵਿੱਚ 'ਹਾਏ' ਲਿਖ ਕੇ 'ਮਿਸ ਪੀਪਰ' ਨੂੰ ਭੇਜ ਸਕਦਾ ਹੈ ਅਤੇ ਉਸ ਨੂੰ ਵੈੱਬ ਚੈੱਕ ਇਨ ਲਈ ਗਾਈਡ ਕੀਤਾ ਜਾਵੇਗਾ। ਯਾਤਰੀ ਨੂੰ ਉਸ ਦਾ ਬੋਡਿਰੰਗ ਪਾਸ ਉਸ ਦੇ ਮੋਬਾਇਲ 'ਤੇ ਹੀ ਮਿਲ ਜਾਵੇਗਾ। ਵਟਸਐਪ ਮੈਸੇਜਿੰਗ ਜ਼ਰੀਏ ਯਾਤਰੀ ਟਿਕਟ ਰੱਦ ਵੀ ਕਰਾ ਸਕਦਾ ਹੈ। ਉਹ ਉਡਾਣ ਦੀ ਸਮਾਂ ਸਾਰਣੀ ਦੀ ਜਾਣਕਾਰੀ ਲੈ ਸਕਦਾ ਹੈ, ਹਵਾਈ ਅੱਡੇ ਨਾਲ ਜੁੜੀ ਜਾਣਕਾਰੀ ਹਾਸਲ ਕਰ ਸਕਦਾ ਹੈ। ਕ੍ਰੈਡਿਟ ਸ਼ੈਲ ਅਤੇ ਕੋਵਿਡ-19 ਨਾਲ ਜੁੜੀ ਜਾਣਕਾਰੀ ਵੀ ਵਟਸਐਪ ਜ਼ਰੀਏ ਹੀ ਮਿਲ ਜਾਵੇਗੀ।
ਲਾਲ ਕਿਲ੍ਹੇ 'ਤੇ ਆਜ਼ਾਦੀ ਦਿਹਾੜੇ ਦੇ ਸਮਾਗਮ ਲਈ ਕੀਤੀ ਗਈ 'ਡਰੈੱਸ ਰਿਹਰਸਲ'
NEXT STORY