ਰਾਂਚੀ-ਝਾਰਖੰਡ ਦੇ ਪਿਛੜੇ ਇਲਾਕਿਆਂ 'ਚ ਫੁੱਟਬਾਲ ਸਿਰਫ ਖੇਡ ਹੀ ਨਹੀਂ ਬਲਕਿ ਕੁੜੀਆਂ ਨੂੰ ਭੇਦਭਾਵ ਨਾਲ ਲੜਨ ਦੀ ਹਿੰਮਤ ਦੇਣ ਦਾ ਵਧੀਆ ਰਸਤਾ ਵੀ ਬਣ ਰਿਹਾ ਹੈ। ਅਮਰੀਕੀ ਨਾਗਰਿਕ ਫ੍ਰੈਂਜ ਗੈਸਲਰ ਦੁਆਰਾ 2009 'ਚ ਸ਼ੁਰੂ ਐੱਨ. ਜੀ. ਓ ਨੌਜਵਾਨ ਕੁੜੀਆ ਨੂੰ ਖੇਡਾਂ ਅਤੇ ਸਿੱਖਿਆ ਨਾਲ ਜੋੜ ਰਿਹਾ ਹੈ। ਇਸ ਦਾ ਉਦੇਸ਼ ਕੁੜੀਆਂ 'ਚ ਥ੍ਰੀ ਸੀ (Three C) ਮਤਲਬ ਕਿ ਕੈਰੇਕਟਰ (ਚਰਿੱਤਰ), ਆਤਮ ਵਿਸ਼ਵਾਸ਼ ਅਤੇ ਹਿੰਮਤ ਵਿਕਸਿਤ ਕਰਨਾ ਹੈ। ਝਾਰਖੰਡ ਅਤੇ ਨੇੜਲੇ ਇਲਾਕਿਆਂ 'ਚ ਕੁੜੀਆਂ ਨੂੰ ਮਜ਼ਬੂਤੀ ਦੇਣ ਲਈ ਉਨ੍ਹਾਂ ਨੂੰ ਫੁੱਟਬਾਲ ਟੀਮ ਬਣਾ ਕੇ ਉਨ੍ਹਾਂ ਦੀ ਪਰਸਨਲਿਟੀ ਡਿਵੈਲਪਮੈਂਟ 'ਤੇ ਜ਼ੋਰ ਦਿੱਤਾ। ਅੱਜ ਨੌਜਵਾਨ ਦੇਸ਼ ਦੇ ਸਭ ਤੋਂ ਵੱਡੇ ਸਪੋਰਟਸ ਪ੍ਰੋਗਰਾਮ 'ਚੋਂ ਇਕ ਹੈ। ਹੁਣ ਤੱਕ 450 ਕੁੜੀਆਂ ਇਸ ਨਾਲ ਜੁੜੀਆਂ ਹੋਈਆ ਹਨ।
ਮੋਨਾਕੋ 'ਚ ਪਿਛਲੇ ਹਫਤੇ ਖੇਡਾਂ ਦੇ ਸ਼ਾਨਦਾਰ 'ਲਾਰੀਐਂਸ ਵਰਲਡ ਸਪੋਰਟਸ ਐਵਾਰਡ' ਨੌਜਵਾਨ ਨੂੰ ਸਪੋਰਟ ਫਾਰ ਗੁਡ ਐਵਾਰਡ ਨਾਲ ਨਵਾਜ਼ਿਆ ਗਿਆ। ਇੱਥੇ ਉਨ੍ਹਾਂ ਦੇ ਆਕਰਸ਼ਿਤ ਕਰਨ ਦੇ ਲਈ ਆਰਸੈਨਲ ਦੇ ਕੋਚ ਰਹੇ ਵੇਂਗਰ ਅਤੇ ਬ੍ਰਾਜ਼ੀਲ ਦੇ ਖਿਡਾਰੀ ਕਾਫੂ ਵੀ ਮੌਜੂਦ ਰਹੇ।

ਅਮਰੀਕਾ ਦੇ ਫ੍ਰੈਜ ਗੈਸਲਰ ਨੇ 10 ਸਾਲ ਪਹਿਲਾਂ ਕੀਤੀ ਸੀ ਸ਼ੁਰੂਆਤ-
ਸਾਲ 2009 'ਚ ਅਮਰੀਕੀ ਨਾਗਰਿਕ ਫ੍ਰੈਂਜ ਗੈਸਲਰ ਨੇ ਝਾਰਖੰਡ ਪਹੁੰਚ ਕੇ ਨੌਜਵਾਨ ਦੀ ਸ਼ੁਰੂਆਤ ਕੀਤੀ। ਹੌਲੀ ਹੌਲੀ ਇੱਕਠੀਆਂ ਕੀਤੀਆਂ ਕੁੜੀਆਂ ਦੀ ਗਿਣਤੀ 100 ਤੋਂ 450 ਤੱਕ ਪਹੁੰਚ ਗਈ।
ਗਰਾਊਂਡ ਨਹੀਂ ਮਿਲਿਆ ਤਾਂ ਵੀਰਾਨ ਪਏ ਖੇਤਾਂ ਨੂੰ ਬਣਾਇਆ ਖੇਡ ਦਾ ਮੈਦਾਨ-
ਨੌਜਵਾਨ ਕੁੜੀਆ ਦੀ ਸ਼ੁਰੂਆਤ ਹੋਈ ਤਾਂ ਸ੍ਰੋਤ ਘੱਟ ਸੀ। ਲੜਕੀਆਂ ਦੇ ਖੇਡਣ ਲਈ ਮੈਦਾਨ ਦੀ ਜ਼ਰੂਰਤ ਸੀ। ਇੰਝ ਹੀ ਵੀਰਾਨ ਪਏ ਖੇਤਾਂ ਨੂੰ ਪੱਧਰਾ ਕੀਤਾ ਗਿਆ ਅਤੇ ਫੁੱਟਬਾਲ ਖੇਡਣ ਦੀ ਪ੍ਰਬੰਧ ਕੀਤਾ ਗਿਆ। ਹੌਲੀ-ਹੌਲੀ ਕੁੜੀਆਂ ਦੀ ਗਿਣਤੀ ਵੱਧਦੀ ਗਈ ਅਤੇ ਉਨ੍ਹਾਂ ਨੂੰ ਸਿਖਾਉਣ ਲਈ ਕੋਚ ਔਰਤਾਂ ਦੀ ਗਿਣਤੀ 90 ਫੀਸਦੀ ਹੋ ਗਈ।
ਮੇਘਾਲਿਆ ਹਾਦਸਾ- 75 ਦਿਨਾਂ ਬਾਅਦ ਮਿਲਿਆ ਤੀਜਾ ਕੰਕਾਲ, ਆਪਰੇਸ਼ਨ ਜਾਰੀ
NEXT STORY