ਨਵੀਂ ਦਿੱਲੀ (ਭਾਸ਼ਾ)— ਰੂਸ ਦਾ ਕੋਵਿਡ-19 ਰੋਕੂ ਟੀਕਾ ਸਪੂਤਨਿਕ-ਵੀ ਦੀ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਅਤੇ ਮਧੁਕਰ ਰੇਨਬੋ ਬਾਲ ਹਸਪਤਾਲ ’ਚ ਸ਼ੁਰੂਆਤ ਹੋਣ ਵਿਚ ਕੁਝ ਦਿਨ ਹੋਰ ਦੀ ਦੇਰੀ ਹੋਵੇਗੀ। ਅਪੋਲੋ ਹਸਪਤਾਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋ ਖ਼ੁਰਾਕਾਂ ਵਾਲੇ ਟੀਕੇ ਦੇਣ ਦੀ ਸ਼ੁਰੂਆਤ 25 ਜੂਨ ਤੋਂ ਹੋਵੇਗੀ। ਮਧੁਕਰ ਰੇਨਬੋ ਬਾਲ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੀਕਿਆਂ ਦੀ ਸਪਲਾਈ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਟੀਕਾਕਰਨ ਦੀ ਸ਼ੁਰੂਆਤ ਦੀ ਉਮੀਦ ਹੈ। ਇਕ ਅਧਿਕਾਰੀ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਹਸਪਤਾਲ ਵਿਚ ਸਪੂਤਨਿਕ-ਵੀ ਦੇ ਟੀਕੇ ਦੇਣ ਦੀ ਸ਼ੁਰੂਆਤ 20 ਜੂਨ ਤੋਂ ਹੋਵੇਗੀ।
ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ: ਬੀਬੀ ਨੂੰ 5 ਮਿੰਟ ਦੇ ਫਰਕ ਨਾਲ ਲਾਏ ਗਏ ਕੋਵਿਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ
ਫੋਰਟਿਸ ਹੈਲਥ ਕੇਅਰ ਨੇ ਪਹਿਲਾਂ ਕਿਹਾ ਸੀ ਕਿ ਸ਼ਨੀਵਾਰ ਤੋਂ ਗੁਰੂਗ੍ਰਾਮ ਅਤੇ ਮੋਹਾਲੀ ਦੇ ਹਸਪਤਾਲਾਂ ਵਿਚ ਸਪੂਤਨਿਕ-ਵੀ ਟੀਕੇ ਉਪਲੱਬਧ ਹੋਣਗੇ ਪਰ ਅਜੇ ਤੱਕ ਟੀਕਾ ਦੇਣ ਦੀ ਸ਼ੁਰੂਆਤ ਨਹੀਂ ਹੋ ਸਕੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਟੀਕਾ ਦੇਣ ਦੀ ਸ਼ੁਰੂਆਤ ਨਹੀਂ ਹੋ ਸਕੀ। ਸਾਨੂੰ ਲੱਗਦਾ ਹੈ ਕਿ ਸੋਮਵਾਰ ਨੂੰ ਇਸ ਬਾਰੇ ਤਸਵੀਰ ਕੁਝ ਸਪੱਸ਼ਟ ਹੋ ਸਕੇਗੀ।
ਇਹ ਵੀ ਪੜ੍ਹੋ: ਭਾਰਤ ’ਚ ਮੁੜ ਕਦੋਂ ਤੋਂ ਖੁੱਲ੍ਹਣਗੇ ਸਕੂਲ? ਕੇਂਦਰ ਨੇ ਸਥਿਤੀ ਕੀਤੀ ਸਪੱਸ਼ਟ
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸਪੂਤਨਿਕ-ਵੀ ਟੀਕੇ ਦੀ ਇਕ ਖ਼ੁਰਾਕ ਲਈ ਵੱਧ ਤੋਂ ਵੱਧ 1145 ਰੁਪਏ ਕੀਮਤ ਤੈਅ ਕੀਤੀ ਹੈ। ਕੇਂਦਰ ਨੇ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਲਈ ਕੋਵਿਸ਼ੀਲਡ ਦੀ ਇਕ ਖ਼ੁਰਾਕ ਦੀ ਕੀਮਤ 780 ਰੁਪਏ ਅਤੇ ਕੋਵੈਕਸੀਨ ਦੀ ਇਕ ਖ਼ੁਰਾਕ ਦੀ ਕੀਮਤ 1410 ਰੁਪਏ ਤੈਅ ਕੀਤੀ ਹੈ।
ਇਹ ਵੀ ਪੜ੍ਹੋ: ਚੰਗੀ ਖ਼ਬਰ: ਭਾਰਤ ’ਚ 81 ਦਿਨਾਂ ਬਾਅਦ ਕੋਰੋਨਾ ਦੇ ਮਾਮਲੇ 60 ਹਜ਼ਾਰ ਤੋਂ ਹੇਠਾਂ
ਦਿੱਲੀ ’ਚ ਭਲਕੇ ਤੋਂ ਖੁੱਲ੍ਹਣਗੇ ਬਾਰ-ਰੈਸਟੋਰੈਂਟ, ਇਨ੍ਹਾਂ ’ਤੇ ਰਹੇਗੀ ਅਜੇ ਵੀ ਪਾਬੰਦੀ
NEXT STORY