ਬਿਹਾਰ— ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਨਵਾਂ ਜੱਥੇਦਾਰ ਲਗਾਉਣ ਨੂੰ ਲੈ ਕੇ ਅੱਜ ਯਾਨੀ ਸੋਮਵਾਰ ਨੂੰ ਪ੍ਰਬੰਧਕੀ ਬੋਰਡ ਦੀ ਮੀਟਿੰਗ ਪਟਨਾ ਸਾਹਿਬ ਵਿਖੇ ਹੋਈ। ਇਸ ਮੀਟਿੰਗ ਤੋਂ ਬਾਅਦ ਪ੍ਰਬੰਧਕੀ ਬੋਰਡ ਨੇ ਭਾਈ ਰਣਜੀਤ ਸਿੰਘ ਗੋਹਰ-ਏ-ਮਸਕੀਨ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਨਵਾਂ ਜੱਥੇਦਾਰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਹੁਣ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜੱਥੇਦਾਰ ਭਾਈ ਰਣਜੀਤ ਸਿੰਘ ਗੋਹਰ-ਏ-ਮਸਕੀਨ ਹੋਣਗੇ। ਇਸ ਮੀਟਿੰਗ ਦੌਰਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ।
ਗਿਆਨੀ ਰਣਜੀਤ ਸਿੰਘ ਦਾ ਜਨਮ ਪਿਤਾ ਜਵੰਦ ਸਿੰਘ ਬਾਜਵਾ ਤੇ ਮਾਤਾ ਸੁਵਰਨ ਕੌਰ ਦੇ ਘਰ ਪਿੰਡ ਦੌਲਤਪੁਰ (ਜ਼ਿਲਾ ਗੁਰਦਾਸਪੁਰ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਨੇ ਬ੍ਰਿਟਿਸ਼ ਫੌਜ ਵਿਚ ਦੂਜੀ ਵੱਡੀ ਜੰਗ ਦੌਰਾਨ ਜਾਪਾਨ, ਮਲੇਸ਼ੀਆ ਆਦਿ ਦੇਸ਼ਾਂ ਦੇ ਯੁੱਧਾਂ ਵਿਚ ਹਿੱਸਾ ਲਿਆ ਸੀ। ਮਾਤਾ-ਪਿਤਾ ਅੰਮ੍ਰਿਤਧਾਰੀ ਸਨ। ਰਣਜੀਤ ਸਿੰਘ ਨੇ 5 ਸਾਲ ਦੀ ਉਮਰ 'ਚ ਹੀ ਅੰਮ੍ਰਿਤਪਾਨ ਕੀਤਾ। ਪਿਤਾ ਦੀ ਨੌਕਰੀ ਫੌਜ ਵਿਚ ਹੋਣ ਕਰ ਕੇ ਰਣਜੀਤ ਸਿੰਘ ਨੂੰ ਵੱਖ-ਵੱਖ ਥਾਂਵਾਂ 'ਤੇ ਪੜ੍ਹਾਈ ਕਰਨੀ ਪਈ। ਉਨ੍ਹਾਂ ਨੇ ਰਾਂਚੀ ਯੂਨੀਵਰਸਿਟੀ ਦੇ ਪ੍ਰਬੰਧ ਹੇਠਲੇ ਆਰ.ਐੱਸ.ਪੀ. ਕਾਲਜ, ਝਰੀਆ (ਧਨਬਾਦ) ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। 1984 'ਚ ਉਨ੍ਹਾਂ ਦਾ ਆਨੰਦ ਕਾਰਜ ਬੀਬੀ ਰਣਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਪਰਿਵਾਰ 'ਚ 5 ਬੇਟੀਆਂ ਅਤੇ ਇਕ ਬੇਟਾ ਹੈ। ਮਸਕੀਨ ਜੀ ਪਿਛਲੇ 13 ਸਾਲਾਂ ਤੋਂ ਉਹ ਸ੍ਰੀ ਦਰਬਾਰ ਸਾਹਿਬ ਹਾਲ ਮੰਜੀ ਸਾਹਿਬ ਵਿਖੇ ਵੀ ਕਥਾ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਦੀਆਂ ਦਰਜਨਾਂ ਕੈਸੇਟਾਂ ਤੇ ਐਲਬਮਾਂ ਉਪਲਬਧ ਹਨ।
ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਤੋਂ ਪਾਬੰਦੀਆਂ ਹਟੀਆਂ
NEXT STORY