ਸ਼੍ਰੀਨਗਰ- ਕਸ਼ਮੀਰ ’ਚ ਬਰਫਬਾਰੀ ਜਿੱਥੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ, ਉੱਥੇ ਹੀ ਲੋਕ ਹੁਣ ਇਸ ਦਾ ਆਨੰਦ ਵੀ ਲੈ ਰਹੇ ਹਨ। ਘਾਟੀ ’ਚ ਆਪਣੇ ਵਲੋਂ ਪਹਿਲੀ ‘ਸਨੋਅ ਕ੍ਰਿਕਟ ਟੂਰਨਾਮੈਂਟ’ ਆਯੋਜਿਤ ਕੀਤਾ ਗਿਆ। ਇਸ ਦਾ ਆਯੋਜਨ ‘ਜੇ ਐਂਡ ਕੇ ਸੂਪਰ ਸੇਵਨ ਕ੍ਰਿਕਟ ਐਸੋਸੀਏਸ਼ਨ’ ਵਲੋਂ ਕੀਤਾ ਗਿਆ ਅਤੇ ਸਥਾਨਕ ਲੋਕਾਂ ਵਲੋਂ ਇਸ ਨੂੰ ਬਹੁਤ ਵਧੀਆ ਹੁੰਗਾਰਾ ਵੀ ਦਿੱਤਾ ਗਿਆ।
ਇਕ ਖਿਡਾਰੀ ਗੌਹਰ ਰਸ਼ੀਦ ਨੇ ਕਿਹਾ ਕਿ ਵਿੰਟਰ ਸਪੋਰਟਸ ਦੇ ਤਹਿਤ ਇਹ ਇਕ ਬਹੁਤ ਹੀ ਵਧੀਆ ਕੋਸ਼ਿਸ਼ ਹੈ। ਮੈਨੂੰ ਲੱਗਦਾ ਹੈ ਕਿ ਅੱਗੇ ਵੀ ਇਸ ਤਰ੍ਹਾਂ ਆਯੋਜਨ ਹੋਣਾ ਚਾਹੀਦਾ। ਇਸ ਨਾਲ ਨੌਜਵਾਨ ਸਪੋਰਟਸ ’ਚ ਹਿੱਸਾ ਲੈ ਸਕਦੇ ਹਨ। ਸਰਦੀਆਂ ’ਚ ਕਸ਼ਮੀਰ ਵਿਚ ਬਹੁਤ ਜ਼ਿਆਦਾ ਬਰਫਬਾਰੀ ਹੁੰਦੀ ਹੈ। ਕਸ਼ਮੀਰ ’ਚ ਵਿੰਟਰ ਸਪੋਰਟਸ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਪਹਿਲੀ ਵਾਰ ਇਸ ਤਰ੍ਹਾਂ ਦਾ ਕ੍ਰਿਕਟ ਟੂਰਨਾਮੈਂਟ ਆਯੋਜਿਤ ਕਰਵਾਇਆ ਗਿਆ।
ਸ਼ੀਦ ਸਾਦਿਕ ਦੇ ਇਕ ਹੋਰ ਖਿਡਾਰੀ ਨੇ ਕਿਹਾ ਕਿ ਪਹਿਲਾਂ ਅਸੀਂ ਬਰਫਬਾਰੀ ਦੌਰਾਨ ਘਰਾਂ ’ਚ ਬੰਦ ਰਹਿੰਦੇ ਸੀ ਪਰ ਹੁਣ ਸਰਦੀਆਂ ਵੀ ਖੇਡਾਂ ਨਾਲ ਭਰੀਆਂ ਹੋਈਆਂ ਹਨ। ਸਨੋਅ ਕ੍ਰਿਕਟ ਟੂਰਨਾਮੈਂਟ ਨਾਲ ਸਾਨੂੰ ਬਾਹਰ ਆ ਕੇ ਖੇਡਣ ਦਾ ਮੌਕਾ ਮਿਲਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਗੁਜਰਾਤ ਹਾਈ ਕੋਰਟ ਦੇ 60 ਸਾਲ ਪੂਰੇ ਹੋਣ ਮੌਕੇ PM ਮੋਦੀ ਨੇ ਜਾਰੀ ਕੀਤਾ ਡਾਕ ਟਿਕਟ
NEXT STORY