ਸ਼੍ਰੀਨਗਰ (ਯੂ. ਐੱਨ. ਆਈ.)- ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਜ਼ਮੀਨ ਖਿਸਕਣ ਦੇ ਕਾਰਨ ਕੁਝ ਘੰਟਿਆਂ ਤੱਕ ਰੋਕੀ ਆਵਾਜਾਈ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ।
ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਮਬਨ ਇਲਾਕੇ 'ਚ ਜ਼ਮੀਨ ਖਿਸਕਣ ਦੇ ਕਾਰਨ ਰਾਜ ਮਾਰਗ 'ਤੇ ਕੁਝ ਘੰਟਿਆਂ ਤੱਕ ਆਵਾਜਾਈ ਠੱਪ ਰਹੀ। ਰਾਜ ਮਾਰਗ ਦੇ ਰੱਖ-ਰਖਾਵ ਦੇ ਲਈ ਜ਼ਿੰਮੇਵਾਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਤੇ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਨੇ ਆਧੁਨਿਕ ਮਸ਼ੀਨਾਂ ਦੇ ਜਰੀਏ ਰਾਜ ਮਾਰਗ ਤੋਂ ਮਲਬੇ ਨੂੰ ਹਟਾਇਆ ਗਿਆ ਤੇ ਇਸ ਤੋਂ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਖਾਲੀ ਟਰੱਕਾਂ ਤੇ ਤੇਲ ਦੇ ਟੈਕਰਾਂ ਤੋਂ ਇਲਾਵਾ ਫਲ ਲੈ ਕੇ ਜਾਣ ਵਾਲੇ ਹੋਰ ਵਾਹਨਾਂ ਨੂੰ ਸ਼੍ਰੀਨਗਰ ਤੋਂ ਜੰਮੂ ਵੱਲ ਜਾਣ ਦੀ ਆਗਿਆ ਦਿੱਤੀ ਗਈ। ਤੇਲ ਟੈਕਰਾਂ ਤੋਂ ਇਲਾਵਾ ਜ਼ਰੂਰੀ ਸਮਾਨ ਨਾਲ ਭਰੇ ਟਰੱਕਾਂ ਨੂੰ ਦੁਪਹਿਰ ਤੋਂ ਬਾਅਦ ਕਸ਼ਮੀਰ ਵੱਲ ਜਾਣ ਦਿੱਤਾ ਗਿਆ।
ਨਈਮ ਅਖ਼ਤਰ ਅਤੇ ਹਿਲਾਲ ਅਹਿਮਦ ਲੋਨ ਦੀ ਜਨ ਸੁਰੱਖਿਆ ਕਾਨੂੰਨ ਦੇ ਤਹਿਤ ਹਿਰਾਸਤ ਖਤਮ
NEXT STORY