ਸ਼੍ਰੀਨਗਰ (ਵਾਰਤਾ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਕਿਸ਼ਤਵਾੜ ਜਾ ਰਹੇ 6 ਲੋਕ ਲਾਪਤਾ ਹੋ ਗਏ ਹਨ ਅਤੇ ਪਿਛਲੇ 24 ਘੰਟਿਆਂ ਤੋਂ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ, ਦੱਖਣੀ ਕਸ਼ਮੀਰ ਦੇ ਪਹਾੜੀ ਇਲਾਕਿਆਂ 'ਚ ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਬਰਫ਼ਬਾਰੀ ਨਾਲ ਬਰਫ਼ ਦੀ 2 ਤੋਂ 4 ਫੁੱਟ ਦੀ ਪਰਤ ਜੰਮ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤਵਾੜ ਦੇ ਵਾਰਵਾਨ ਇਲਾਕੇ ਦੇ 6 ਲੋਕ ਅਨੰਤਨਾਗ ਦੇ ਮਾਰਗਨ ਟਾਪ ਹੁੰਦੇ ਹੋਏ ਅਨੰਤਨਾਗ ਤੋਂ ਪੈਦਲ ਹੀ ਨਿਕਲੇ ਸਨ ਅਤੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : ਆਨਰ ਕਿਲਿੰਗ : ਪ੍ਰੇਮੀ ਜੋੜੇ ਨੂੰ ਗੋਲੀਆਂ ਮਾਰੀਆਂ, ਕੁੜੀ ਦੀ ਮੌਤ
ਅਧਿਕਾਰੀ ਨੇ ਕਿਹਾ,''ਉਨ੍ਹਾਂ ਨੂੰ ਮਾਰਗਨ ਟਾਪ ਤੋਂ ਆਖ਼ਰੀ ਵਾਰ ਫ਼ੋਨ ਕੀਤੇ 20 ਘੰਟਿਆਂ ਤੋਂ ਵਧ ਦਾ ਸਮਾਂ ਹੋ ਗਿਆ ਹੈ ਪਰ ਉਹ ਹਾਲੇ ਤੱਕ ਆਪਣੇ ਘਰ ਨਹੀਂ ਪਹੁੰਚੇ ਹਨ।'' ਉਨ੍ਹਾਂ ਕਿਹਾ ਕਿ ਫ਼ੌਜ ਨੂੰ 6 ਲੋਕਾਂ ਦਾ ਪਤਾ ਲਗਾਉਣ ਲਈ ਲਗਾਇਆ ਗਿਆ ਹੈ ਪਰ ਹਾਲੇ ਤੱਕ ਉਨ੍ਹਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਅਨੰਤਨਾਗ ਅਤੇ ਕਿਸ਼ਤਵਾੜ ਦੇ ਜ਼ਿਲ੍ਹਾ ਅਧਿਕਾਰੀ ਆਪਸ 'ਚ ਇਸ ਮਾਮਲੇ ਨੂੰ ਲੈ ਕੇ ਕੰਮ ਕਰ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੀਨ ਦੀ ਤਰਜ਼ ’ਤੇ ਪਾਕਿ ਵੀ LoC ’ਤੇ ਮਾਡਲ ਪਿੰਡ ਵਸਾਉਣ ਦੀ ਤਿਆਰੀ ’ਚ
NEXT STORY