ਨੈਸ਼ਨਲ ਡੈਸਕ- ਤਾਮਿਲਨਾਡੂ ਸਰਕਾਰ ਨੇ ਅਮਰੀਕਾ 'ਚ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਦੋ ਸਾਲ ਦੇ ਬੱਚੇ ਨੂੰ ਦੇਸ਼ ਵਾਪਸ ਲਿਆਉਣ 'ਚ ਕੇਂਦਰ ਦੇ ਮਾਧਿਅਮ ਨਾਲ ਕਾਨੂੰਨ ਅਤੇ ਕੂਟਨੀਤਿਕ ਮਦਦ ਹਰ ਸਹਾਇਤਾ ਦਾ ਵਿਸ਼ਵਾਸ਼ ਦਿੱਤਾ ਹੈ। ਇਕ ਉੱਚ ਸਰਕਾਰੀ ਅਧਿਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਅਧਿਕਾਰੀਆਂ ਨੂੰ ਵਿਦੇਸ਼ ਮੰਤਰਾਲਾ ਦੇ ਮਾਧਿਅਮ ਨਾਲ ਇਸ ਮੁੱਦੇ ਨੂੰ ਅੱਗੇ ਵਧਾਉਣ ਅਤੇ ਬੱਚੇ ਦੀ ਜਲਦ ਵਾਪਸੀ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੱਚੇ ਦਾ ਧਿਆਨ ਅਜੇ ਉਸਦੇ ਗੁਆਂਢੀ ਰੱਖ ਰਹੇ ਹਨ।
ਇਹ ਵੀ ਪੜ੍ਹੋ– Amarnath Yatra 2023: ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਵਾਰ ਮਿਲੇਗੀ ਖ਼ਾਸ ਸੁਵਿਧਾ
ਅਮਰੀਕਾ ਦੇ ਮਿਸੀਸਿਪੀ 'ਚ ਪਿਛਲੇ ਸਾਲ ਮਈ 'ਚ ਬੱਚੇ ਦੇ ਮਾਤਾ-ਪਿਤਾ ਮ੍ਰਿਤਕ ਮਿਲੇ ਸਨ। ਉਦੋਂ ਤੋਂ ਹੀ ਉਸਦੀ ਇਕ ਰਿਸ਼ਤੇਦਾਰ ਅਤੇ ਦਾਦਾ-ਦਾਦੀ ਬੱਚੀ ਨੂੰ ਵਾਪਸ ਘਰ ਲਿਆਉਣ ਲਈ ਸ਼ੰਘਰਸ਼ ਕਰੇ ਹਨ। ਬੱਚੀ ਦੀ ਕਾਨੂੰਨ ਹਿਰਾਸਤ ਹਾਸਿਲ ਕਰਨ ਲਈ ਬੱਚੀ ਦੀ ਇਕ ਰਿਸ਼ਤੇਦਾਰ ਨੇ ਸਰਕਾਰ ਦੇ ਸਾਹਮਣੇ ਇਹ ਮੁੱਦਾ ਚੁੱਕਿਆ। ਇਸਤੋਂ ਬਾਅਦ ਸੂਬਾ ਘੱਟ ਗਿਣਤੀ ਭਲਾਈ ਅਤੇ ਗੈਰ-ਨਿਵਾਸੀ ਤਮਿਲ ਭਲਾਈ ਮੰਤਰੀ ਜਿੰਜੀ ਕੇ.ਐੱਸ. ਮਸਤਾਨ ਨੇ 'ਤਾਮਿਲਨਾਡੂ ਗੈਰ ਨਿਵਾਸੀ ਤਾਮਿਲ ਵੈਲਫੇਅਰ ਬੋਰਡ' ਨੂੰ ਨਿਰਦੇਸ਼ ਦਿੱਤਾ ਕਿ ਉਹ ਮਦੁਰੈ 'ਚ ਪਰਿਵਾਰ ਦੀ ਮਦਦ ਕਰਨ ਲਈ ਕਦਮ ਚੁੱਕੇ।
ਇਹ ਵੀ ਪੜ੍ਹੋ– ਪੁੱਤਰ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਮਾਪਿਆਂ ਅਪਣਾਇਆ ਅਨੋਖਾ ਤਰੀਕਾ, ਕਬਰ ’ਤੇ ਲਾਇਆ QR ਕੋਡ
ਨਿਰਦੇਸ਼ ਮੁਤਾਬਕ, ਬੋਰਡ ਦੇ ਪ੍ਰਧਾਨ ਕਾਰਤੀਕੇਯ ਸ਼ਿਵਸੇਨਾਪਤੀ ਨੇ ਹਾਲ ਹੀ 'ਚ ਸੂਬੇ ਦੇ ਅਧਿਕਾਰੀਆਂ ਅਤੇ ਉੱਤਰੀ ਅਮਰੀਕਾ ਦੇ ਟੇਨੇਸੀ ਸ਼ਹਿਰ ਦੇ ਤਾਮਿਲ ਸੰਗਮ ਸੰਘ ਦੇ ਪ੍ਰਤੀਨਿਧੀਆਂ ਦੇ ਨਾਲ ਅੱਗੇ ਦੀ ਕਾਰਵਾਈ 'ਤੇ ਚਰਚਾ ਲਈ ਇਕ ਸਲਾਹ-ਮਸ਼ਵਰਾ ਮੀਟਿੰਗ ਬੁਲਾਈ। ਅਧਿਕਾਰੀਆਂ ਨੇ ਕਿਹਾ ਕਿ ਬੈਠਕ 'ਚ ਇਸ ਗੱਲ 'ਤੇ ਚਰਚਾ ਹੋਈ ਕਿ ਕਾਨੂੰਨੀ ਰੂਪ ਨਾਲ ਇਸ ਮੁੱਦੇ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ ਕਿਉਂਕਿ ਬੱਚਾ ਜਨਮ ਤੋਂ ਅਮਰੀਕੀ ਨਾਗਰਿਕ ਹੈ। ਸੂਬਾ ਸਰਕਾਰ ਭਾਰਤ ਦੇ ਵਿਦੇਸ਼ ਮੰਤਰਾਲਾ ਰਾਹੀਂ ਇਸ ਮਾਮਲੇ 'ਤੇ ਅੱਗੇ ਵੱਧ ਰਹੀ ਹੈ।
ਇਹ ਵੀ ਪੜ੍ਹੋ– ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ
ਮਹੁਆ ਦੇ ਡਿਲੀਟ ਕੀਤੇ ਗਏ ਟਵੀਟ ਦੇ ਪਿੱਛੇ ਦਾ ਰਹੱਸ
NEXT STORY