ਚੰਬਾ—ਉੱਤਰ ਭਾਰਤ ਦੀ ਪ੍ਰਸਿੱਧ ਅਤੇ ਪਵਿੱਤਰ ਮਣੀਮਹੇਸ਼ ਯਾਤਰਾ ਇਸ ਵਾਰ ਵੀ ਧਾਰਮਿਕ ਪਰੰਪਰਾ ਦੇ ਅਨੂਰੂਪ ਜਨਮ ਅਸ਼ਟਮੀ ਦੇ ਮੌਕੇ 'ਤੇ 15 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਦੀ ਸਮਾਪਤੀ ਰਾਧਾ ਅਸ਼ਟਮੀ ਦੇ ਪਵਿੱਤਰ ਇਸ਼ਨਾਨ ਨਾਲ ਹੋਵੇਗੀ। ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਬਚਤ ਭਵਨ 'ਚ ਆਯੋਜਿਤ ਬੈਠਕ ਦੀ ਅਗਵਾਈ ਕਰਦੇ ਹੋਏ ਵਨ ਮੰਤਰੀ ਠਾਕੁਰ ਸਿੰਘ ਭਰਮੌਰੀ ਨੇ ਕਿਹਾ ਕਿ ਯਾਤਰਾ ਨੂੰ ਸ਼ਰਧਾਲੂਆਂ ਦੇ ਲਈ ਵਿਵਸਥਿਤ ਆਰਾਮ ਦਾਇਕ ਅਤੇ ਬੁਨਿਆਦੀ ਸੁਵਿਧਾਵਾਂ ਨਾਲ ਪਰੀਪੂਰਨ ਬਣਾਉਣ ਦੀ ਦਿਸ਼ਾ 'ਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਯਾਤਰਾ 'ਚ 20 ਐਮ.ਬੀ.ਬੀ.ਐਸ. ਡਾਕਟਰ ਪੈਰਾਮੈਡੀਕਲ ਸਟਾਫ ਦੇ ਨਾਲ ਡਿਊਟੀ 'ਤੇ ਤਾਇਨਾਤ ਰਹਿਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਵੀ ਮਣੀਮਹੇਸ਼ ਯਾਤਰਾ 'ਚ ਟੈਕਸੀ ਦੀ ਸੁਵਿਧਾ ਰਹੇਗੀ। ਵਨ ਮੰਤਰੀ ਨੇ ਕਿਹਾ ਕਿ ਹਡਸਰ ਤੋਂ ਲੈ ਕੇ ਮਣੀਮਹੇਸ਼ ਸਥਿਤ ਪਵਿੱਤਰ ਝੀਲ 'ਤੇ ਕਮਿਊਨੀਕੇਸ਼ਨ ਦੀ ਬਿਹਤਰ ਵਿਵਸਥਾ ਹੋਣੀ ਚਾਹੀਦੀ।
ਬੈਠਕ 'ਚ ਇਹ ਫੈਸਲਾ ਵੀ ਲਿਆ ਗਿਆ ਕਿ ਹਡਸਰ ਤੋਂ ਮਣੀਮਹੇਸ਼ ਦੇ ਲਈ ਪੈਦਲ ਚੱਲਣ ਵਾਲੇ ਯਾਤਰੀਆਂ ਅਤੇ ਖੱਚਰਾਂ ਦੇ ਲਈ ਵੱਖ-ਵੱਖ ਟਰੈਕ ਰਹਿਣਗੇ। ਯਾਤਰਾ ਨੂੰ ਨਿਯਮਿਤ ਤਰੀਕੇ ਨਾਲ ਪੂਰੀ ਕਰਨ ਲਈ ਸੈਕਟਰਾਂ 'ਚ ਵੰਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦੌਰਾਨ ਖਾਣ-ਪੀਣ ਦੀਆਂ ਚੀਜ਼ਾ ਵੇਚਣ ਵਾਲਿਆਂ ਦੇ ਨਿਯਮਿਤ ਨਿਰੱਖਣ ਕੀਤੇ ਜਾਣੇ ਚਾਹੀਦੇ। ਯਾਤਰਾ 'ਚ ਸਾਫ-ਸਫਾਈ ਦੀ ਵਿਵਸਥਾ ਨੂੰ ਸਮੁੱਚੀ ਕਰਨ ਦੇ ਮਕਸਦ ਨਾਲ 150 ਤੋਂ ਵਧ ਪਖਾਨਿਆਂ ਦਾ ਨਿਰਮਾਣ ਕੀਤਾ ਜਾਵੇਗਾ। ਸਿਹਤ ਵਿਭਾਗ ਚੰਬਾ ਅਤੇ ਭਰਮੌਰ 'ਚ ਸਿਹਤ ਜਾਂਚ ਦੇ ਲਈ ਸਕ੍ਰੀਨਿੰਗ ਕੇਂਦਰ ਸਥਾਪਿਤ ਕਰੇਗਾ। ਇਸ ਮੌਕੇ 'ਤੇ ਡੀ.ਸੀ. ਸੁਦੇਸ਼ ਮੋਖਟਾ, ਪੁਲਸ ਪ੍ਰਧਾਨ ਵੀਰੇਂਦਰ ਤੋਮਰ, ਏ.ਡੀ.ਐਮ. ਭਰਮੌਕ ਵਿਨੈ ਧੀਮਾਨ, ਹੋਰ ਜ਼ਿਲਾ ਅਧਿਕਾਰੀ ਚੰਬਾ ਬਲਵੀਰ ਠਾਕੁਰ ਆਦਿ ਮੌਜੂਦ ਰਹੇ।
ਵੱਟਸਐਪ 'ਤੇ ਅਪਮਾਨਜਨਕ ਟਿੱਪਣੀ ਕਰਨ ਵਾਲਾ ਭਾਜਪਾ ਨੇਤਾ ਹੋਇਆ ਗ੍ਰਿਫਤਾਰ
NEXT STORY