ਨੈਸ਼ਨਲ ਡੈਸਕ - ਐਗਜ਼ਿਟ ਪੋਲ 'ਚ NDA ਨੂੰ ਇਕ ਵਾਰ ਫਿਰ ਬੜ੍ਹਤ ਮਿਲਦੀ ਨਜ਼ਰ ਆ ਰਹੀ ਹੈ। ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਭਾਜਪਾ ਕਲੀਨ ਸਵੀਪ ਕਰ ਸਕਦੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਉਮੀਦਵਾਰ ਸੋਮਨਾਥ ਭਾਰਤੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਆਪਣਾ ਸਿਰ ਮੁਨਵਾ ਲੈਣਗੇ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋ ਜਾਣਗੇ।
ਫਰਿੱਜ ਦੀ ਥਾਂ ਮਿੱਟੀ ਦੇ ਘੜੇ 'ਚੋਂ ਪੀਓ ਪਾਣੀ, ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਹੁੰਦੈ ਬਚਾਅ
ਸੋਮਨਾਥ ਭਾਰਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, “ਜੇ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਮੈਂ ਆਪਣਾ ਸਿਰ ਮੁੰਨ ਲਵਾਂਗਾ। ਮੇਰੇ ਸ਼ਬਦਾਂ ਨੂੰ ਲਿਖ ਕੇ ਰੱਖ ਲਓ!" ਉਨ੍ਹਾਂ ਅੱਗੇ ਕਿਹਾ ਕਿ ਇੰਡੀਆ ਗਠਜੋੜ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਜਿੱਤੇਗਾ। ਭਾਰਤੀ ਨੇ ਕਿਹਾ, "ਮੋਦੀ ਜੀ ਦਾ ਡਰ ਐਗਜ਼ਿਟ ਪੋਲਾਂ ਨੂੰ ਉਨ੍ਹਾਂ ਨੂੰ ਹਾਰਦੇ ਹੋਏ ਦਿਖਾਉਣ ਦੀ ਮਨਜ਼ੂਰੀ ਨਹੀਂ ਦਿੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਹੋਵੇਗਾ। ਜਨਤਾ ਨੇ ਭਾਜਪਾ ਦੇ ਖਿਲਾਫ ਭਾਰੀ ਵੋਟਾਂ ਪਾਈਆਂ ਹਨ।"
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਕਿੰਨੇ ਵੱਖਰੇ ਸਨ 2004, 2009, 2014 ਅਤੇ 2019 ਦੇ ਐਗਜ਼ਿਟ ਪੋਲ!
ਤੁਹਾਨੂੰ ਦੱਸ ਦੇਈਏ ਕਿ ਸੋਮਨਾਥ ਭਾਰਤੀ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਬੰਸੁਰੀ ਸਵਰਾਜ ਨਾਲ ਹੈ, ਜੋ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਹੈ। ਭਾਜਪਾ ਨੇ ਉਨ੍ਹਾਂ ਨੂੰ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਹ ਵੀ ਪੜ੍ਹੋ- ਵੱਡਾ ਹਾਦਸਾ: ਨਦੀ 'ਚ ਕਿਸ਼ਤੀ ਪਲਟਣ ਕਾਰਨ ਪੰਜ ਬੱਚਿਆਂ ਸਣੇ 7 ਲੋਕਾਂ ਦੀ ਮੌਤ
ਦੱਸ ਦੇਈਏ ਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਚਾਰ ਸੀਟਾਂ 'ਤੇ ਚੋਣ ਲੜੀ ਸੀ, ਜਦਕਿ ਕਾਂਗਰਸ ਨੇ ਤਿੰਨ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ। 'ਆਪ' ਨੇ ਜਿਨ੍ਹਾਂ ਸੀਟਾਂ 'ਤੇ ਚੋਣ ਲੜੀ ਸੀ, ਉਨ੍ਹਾਂ 'ਚ ਪੂਰਬੀ ਦਿੱਲੀ, ਨਵੀਂ ਦਿੱਲੀ, ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਸ਼ਾਮਲ ਹਨ। ਜਦਕਿ ਕਾਂਗਰਸ ਚਾਂਦਨੀ ਚੌਕ, ਉੱਤਰੀ ਪੱਛਮੀ ਦਿੱਲੀ ਅਤੇ ਉੱਤਰ ਪੂਰਬੀ ਦਿੱਲੀ ਵਿੱਚ ਚੋਣ ਲੜ ਰਹੀ ਹੈ।
ਇਹ ਵੀ ਪੜ੍ਹੋ- 'INDIA' ਜਨਬੰਧਨ ਨਿਸ਼ਚਿਤ ਤੌਰ 'ਤੇ ਹਾਸਿਲ ਕਰੇਗਾ 295 ਸੀਟਾਂ: ਜੈਰਾਮ ਰਮੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਣੇ ਕਾਰ ਹਾਦਸਾ: ਪੁਲਸ ਨੇ ਨਾਬਾਲਗ ਤੋਂ ਕੀਤੀ ਪੁੱਛਗਿੱਛ, ਮਾਂ ਨੂੰ ਕੀਤਾ ਗ੍ਰਿਫਤਾਰ
NEXT STORY