ਨਵੀਂ ਦਿੱਲੀ/ਮੁੰਬਈ- ਭਾਰਤੀ ਸਟੇਟ ਬੈਂਕ (SBI) ਨੇ ਉਦਯੋਗਪਤੀ ਅਨੀਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (RCom) ਨੂੰ ਵੱਡਾ ਝਟਕਾ ਦਿੱਤਾ ਹੈ। ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੇ ਉਸ ਦੇ ਲੋਨ ਖਾਤੇ ਨੂੰ ਧੋਖਾਧੜੀ ਦੀ ਕੈਟੇਗਰੀ ਵਿਚ ਪਾ ਦਿੱਤਾ ਹੈ। ਦੱਸ ਦੇਈਏ ਕਿ RCom ਨੇ SBI ਤੋਂ 31,580 ਕਰੋੜ ਦਾ ਲੋਨ ਲਿਆ ਸੀ। SBI ਨੇ ਇਸ ਲੋਨ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਇੰਨਾ ਹੀ ਨਹੀਂ SBI ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਕੋਲ ਕੰਪਨੀ ਦੇ ਸਾਬਕਾ ਡਾਇਰੈਕਟਰ ਅਨਿਲ ਅੰਬਾਨੀ ਦੀ ਸ਼ਿਕਾਇਤ ਵੀ ਕੀਤੀ ਹੈ। SBI ਦੇ ਇਸ ਕਦਮ ਨਾਲ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਲੱਗਾ ਹੈ।
SBI ਨੇ RCom ਨੂੰ ਭੇਜਿਆ ਪੱਤਰ
ਬੈਂਕ ਅਤੇ ਐਕਸਚੇਂਜ ਨੇ ਇਕ ਸਾਲ ਦੇ ਅੰਦਰ ਅਨਿਲ ਅੰਬਾਨੀ ਦੀ ਕੰਪਨੀ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਅਤੇ ਉਨ੍ਹਾਂ 'ਤੇ ਦਿੱਤੇ ਗਏ ਜਵਾਬਾਂ ਦੇ ਸਬੰਧ ਵਿਚ ਫੋਰੈਂਸਿਕ ਆਡਿਟ ਕਰਵਾਇਆ ਸੀ। ਜਾਂਚ ਮਗਰੋਂ ਜਾਰੀ ਰਿਪੋਰਟ ਦੇ ਆਧਾਰ 'ਤੇ ਅਨਿਲ ਅੰਬਾਨੀ ਖਿਲਾਫ਼ ਇਹ ਕਦਮ ਚੁੱਕਿਆ ਗਿਆ। SBI ਨੇ RCom ਨੂੰ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਉਸ ਦੀ ਧੋਖਾਧੜੀ ਪਛਾਣ ਕਮੇਟੀ ਨੇ ਖਾਤੇ ਨੂੰ ਧੋਖਾਧੜੀ ਦੀ ਸ਼੍ਰੇਣੀ ਵਿਚ ਪਾਉਣ ਦਾ ਫ਼ੈਸਲਾ ਕੀਤਾ ਹੈ। ਮਾਮਲੇ ਦੀ ਜ਼ਰੂਰੀ ਕਾਰਵਾਈ ਲਈ ਬੈਂਕਿੰਗ ਰੈਗੂਲੇਟਰੀ ਕੋਲ ਭੇਜ ਦਿੱਤਾ ਗਿਆ ਹੈ। ਅਨਿਲ ਅੰਬਾਨੀ ਨੂੰ ਹੁਣ ਰੈਗੂਲੇਟਰੀ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ ਉਨ੍ਹਾਂ ਵਿਰੁੱਧ ਸਿਵਲ ਅਤੇ ਅਪਰਾਧਿਕ ਦੋਵੇਂ ਤਰ੍ਹਾਂ ਦੀਆਂ ਕਾਰਵਾਈਆਂ ਸ਼ਾਮਲ ਹਨ। ਇਸ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਵੀ ਸੌਂਪਿਆ ਜਾ ਸਕਦਾ ਹੈ।
ਰਿਲਾਇੰਸ ਕਮਿਊਨੀਕੇਸ਼ਨਜ਼ ਦਾ ਜਵਾਬ
ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਆਪਣੇ ਜਵਾਬ 'ਚ ਕਿਹਾ ਕਿ SBI ਵਲੋਂ ਲਏ ਗਏ ਇਹ ਲੋਨ 2019 ਵਿਚ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (CIRP) ਦੀ ਸ਼ੁਰੂਆਤ ਤੋਂ ਪਹਿਲਾਂ ਦੇ ਸਮੇਂ ਦੇ ਹਨ। ਕੰਪਨੀ ਨੇ ਦਲੀਲ ਦਿੱਤੀ ਕਿ IBC ਦੀ ਧਾਰਾ 32ਏ ਦੇ ਤਹਿਤ ਇਕ ਵਾਰ ਰੈਜ਼ੋਲੂਸ਼ਨ ਪਲਾਨ ਨੂੰ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਇਸ ਨੂੰ CIRP ਦੀ ਸ਼ੁਰੂਆਤ ਤੋਂ ਪਹਿਲਾਂ ਕੀਤੇ ਗਏ ਅਪਰਾਧਾਂ ਨਾਲ ਸਬੰਧਤ ਦੇਣਦਾਰੀਆਂ ਤੋਂ ਛੋਟ ਮਿਲ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਸਹੂਲਤਾਂ ਨੂੰ ਰੈਜ਼ੋਲੂਸ਼ਨ ਪਲਾਨ ਜਾਂ ਲਿਕਵੀਡੇਸ਼ਨ ਦੇ ਤਹਿਤ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਕੰਪਨੀ ਫਿਲਹਾਲ IBC ਦੇ ਤਹਿਤ ਸੁਰੱਖਿਅਤ ਹੈ। ਨਾਲ ਹੀ ਰਿਲਾਇੰਸ ਕਮਿਊਨੀਕੇਸ਼ਨਜ਼ ਇਸ ਸਬੰਧ ਵਿਚ ਕਾਨੂੰਨੀ ਸਲਾਹ ਵੀ ਲੈ ਰਹੀ ਹੈ।
Visa-MasterCard ਸਾਹਮਣੇ ਖੜ੍ਹੀ ਹੋਈ ਨਵੀਂ 'ਕ੍ਰਿਪਟੋ' ਚੁਣੌਤੀ
NEXT STORY