ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਵੱਡੇ ਕਾਰਡ ਨੈੱਟਵਰਕ 'ਚ ਸ਼ਾਮਲ ਵੀਜ਼ਾ ਅਤੇ ਮਾਸਟਰਕਾਰਡ ਇੱਕ ਨਵੇਂ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਇਹ ਖ਼ਤਰਾ stablecoins ਦੇ ਰੂਪ ਵਿੱਚ ਉਭਰ ਰਿਹਾ ਹੈ, ਜੋ ਕਿ ਇਹ ਡਿਜ਼ਿਟਲ ਮਨੀ ਜਿਵੇਂ ਕਿ USDC ਅਤੇ Tether ਆਦਿ ਯੂਜ਼ਰਜ਼ ਨੂੰ ਉਨ੍ਹਾਂ ਦੇ Crypto Wallets ਰਾਹੀਂ ਪੇਮੈਂਟ ਕਰਨ ਦੀ ਆਜ਼ਾਦੀ ਦਿੰਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਨਾ ਤਾਂ ਬੈਂਕ ਦੀ ਲੋੜ ਰਹਿੰਦੀ ਹੈ ਅਤੇ ਨਾ ਹੀ ਕਿਸੇ ਕਾਰਡ ਨੈੱਟਵਰਕ ਦੀ।
ਅਮਰੀਕਾ ਵਿੱਚ ਸਿਰਫ਼ ਪਿਛਲੇ ਸਾਲ ਵਿੱਚ ਵਪਾਰੀਆਂ ਨੇ ਕਾਰਡ ਰਾਹੀਂ ਲੈਣ-ਦੇਣ ਸਬੰਧੀ ਫ਼ੀਸ (ਜਿਵੇਂ ਕਿ interchange fees) ’ਚ 187 ਬਿਲੀਅਨ ਡਾਲਰ ਤੱਕ ਦੀ ਰਕਮ ਚੁਕਾਈ, ਪਰ stablecoins ਉਨ੍ਹਾਂ ਲਈ ਇੱਕ ਮੁਕਾਬਲੇਦਾਰ ਅਤੇ ਖ਼ਤਰਨਾਕ ਵਿਕਲਪ ਵਜੋਂ ਸਾਹਮਣੇ ਆ ਰਿਹਾ ਹੈ। ਇਹ ਟੈਕਨੋਲੋਜੀ ਵੀਜ਼ਾ-ਮਾਸਟਰਕਾਰਡ ਦੇ ਰਵਾਇਤੀ ਮਾਡਲ ਨੂੰ ਚੁਣੌਤੀ ਦੇ ਰਹੀ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦਾ ਜਹਾਜ਼ ਆਸਟ੍ਰੀਆ 'ਚ ਉਤਰਿਆ, ਮੁੜ ਨਹੀਂ ਭਰ ਸਕਿਆ ਉਡਾਣ
ਇਸ ਖ਼ਤਰੇ ਨੂੰ ਸਮਝਦਿਆਂ, ਵੀਜ਼ਾ ਅਤੇ ਮਾਸਟਰਕਾਰਡ ਨੇ ਵੀ Stablecoin ਪੇਮੈਂਟ ਸਿਸਟਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਮਾਸਟਰਕਾਰਡ Paxos ਨਾਲ ਮਿਲ ਕੇ USDG stablecoin ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਜਦ ਕਿ ਵੀਜ਼ਾ ਆਪਣੇ ਨੈੱਟਵਰਕ ਰਾਹੀਂ Stablecoin ਸੈਟਲਮੈਂਟ ਦੀ ਟੈਸਟਿੰਗ ਕਰ ਰਹੀ ਹੈ। ਦੋਵੇਂ ਕੰਪਨੀਆਂ ਹੁਣ Crypto-Linked Cards, Fraud Protection ਅਤੇ Tokenization ਵਰਗੀਆਂ ਸਹੂਲਤਾਂ Stablecoin ਸਿਸਟਮ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਹਾਲਾਂਕਿ Stablecoins ਨਵੀਂ ਉਮੀਦ ਜਗਾ ਰਹੇ ਹਨ, ਪਰ ਉਨ੍ਹਾਂ ਦੇ ਸਾਹਮਣੇ ਵੀ ਕੁਝ ਚੁਣੌਤੀਆਂ ਹਨ। ਯੂਜ਼ਰਜ਼ ਨੂੰ ਹਾਲੇ ਵੀ Visa-ਮਾਸਟਰਕਾਰਡ ਵਰਗੇ ਪੇਮੈਂਟ ਸਿਸਟਮਾਂ 'ਤੇ ਵਿਸ਼ਵਾਸ ਹੈ ਕਿਉਂਕਿ ਉਹ ਰਿਵਾਰਡ, Fraud Protection ਅਤੇ Established Security ਦਿੰਦੀਆਂ ਹਨ। ਪਰ ਜਿਵੇਂ-ਜਿਵੇਂ Stablecoins ਦਾ ਚਲਨ ਵਧ ਰਿਹਾ ਹੈ, ਜਿਨ੍ਹਾਂ 'ਚ Shopify, Stripe ਅਤੇ Coinbase ਵਰਗੇ ਪਲੇਟਫਾਰਮ ਸ਼ਾਮਲ ਹਨ, ਇਹ ਟਰੈਂਡ ਦਿਨੋ-ਦਿਨ ਤੇਜ਼ ਹੋ ਰਿਹਾ ਹੈ। ਇਸ ਸਮੇਂ stablecoin ਦਾ ਮਾਰਕੀਟ ਕੈਪ 253 ਅਰਬ ਡਾਲਰ ਦੱਸਿਆ ਜਾ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ ਵਿੱਚ ਇਹ 2 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੀ ਹੋਰ ਵਧੇਗੀ ਤਾਕਤ ! ਅਮਰੀਕਾ-ਇਜ਼ਰਾਈਲ ਵਰਗੇ ਦੇਸ਼ਾਂ ਵਾਲਾ ਮਿਲਣ ਜਾ ਰਿਹਾ ਇਹ 'ਬ੍ਰਹਮਅਸਤਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਘਰਾਂ ਦੀਆਂ ਪਾਰਟੀਆਂ ਹੋ ਰਹੀਆਂ ਗੁੰਮ : ਮਿਲਣ-ਜੁਲਣ ਦੀ ਰਵਾਇਤ 'ਚ ਆ ਰਹੀ ਕਮੀ
NEXT STORY