ਨਵੀਂ ਦਿੱਲੀ– ਟੀਕਾ ਖਰੀਦਣ ਨੂੰ ਲੈ ਕੇ ਕੇਂਦਰ ਅਤੇ ਸੂਬਿਆਂ ’ਚ ਜੰਗ ਦਰਮਿਆਨ ਇਹ ਗੱਲ ਸਾਹਮਣੇ ਆਈ ਹੈ ਕਿ ਨਿੱਜੀ ਹਸਪਤਾਲਾਂ ਨੇ ਟੀਕਿਆਂ ਦਾ ਆਪਣਾ 25 ਫ਼ੀਸਦੀ ਦਾ ਪੂਰਾ ਕੋਟਾ ਖਰੀਦਿਆ ਹੀ ਨਹੀਂ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੂਬਿਆਂ ਨੇ ਮਈ ’ਚ ਆਪਣੇ ਹਿੱਸੇ ਦੇ 25 ਫ਼ੀਸਦੀ ਤੋਂ ਜ਼ਿਆਦਾ ਟੀਕੇ ਖਰੀਦੇ ਹਨ। ਕੇਂਦਰ ਸਰਕਾਰ ਦੀ 50:25:25 ਅਨੁਪਾਤ ਦੀ ਟੀਕਾ ਖਰੀਦ ਨੀਤੀ ਤਹਿਤ ਕੁੱਲ 7.94 ਕਰੋੜ ਟੀਕਿਆਂ ’ਚੋਂ ਕੇਂਦਰ ਨੇ 4.03 ਕਰੋੜ, 37 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 2.66 ਕਰੋੜ ਅਤੇ ਹਸਪਤਾਲਾਂ ਅਤੇ ਸੰਸਥਾਨਾਂ ਨੇ 1.24 ਕਰੋੜ ਟੀਕੇ ਖਰੀਦੇ। ਕੇਂਦਰ ਨੇ ਆਪਣੇ 50 ਫ਼ੀਸਦੀ ਕੋਟੇ ਤੋਂ 6 ਲੱਖ ਜ਼ਿਆਦਾ ਟੀਕੇ ਖਰੀਦੇ, ਜਦੋਂ ਕਿ ਸੂਬਿਆਂ ਨੇ ਵੱਡਾ ਹਮਲਾਵਰ ਰੁਖ ਵਿਖਾਉਂਦੇ ਹੋਏ ਆਪਣੇ 1.98 ਕਰੋੜ ਦੇ ਕੋਟੇ ਤੋਂ 68 ਲੱਖ ਜ਼ਿਆਦਾ ਟੀਕੇ ਖਰੀਦ ਲਏ। ਨਿੱਜੀ ਹਸਪਤਾਲਾਂ ਨੇ ਆਪਣੇ ਕੋਟੇ ਦੇ 1.98 ਕਰੋੜ ਟੀਕਿਆਂ ’ਚੋਂ 1.24 ਕਰੋੜ ਟੀਕੇ ਹੀ ਖਰੀਦੇ।
ਇਹ ਵੀ ਪੜ੍ਹੋ– ਵੈਕਸੀਨ ਲਈ ਸਲਾਟ ਬੁੱਕ ਕਰਨਾ ਹੋਇਆ ਹੋਰ ਆਸਾਨ, ਇਸ ਨੰਬਰ ’ਤੇ ਕਰੋ ਕਾਲ
ਟੀਕਾਕਰਣ ਵੱਲ ਚੱਲੀਏ ਤਾਂ ਹਰਿਆਣਾ ਉਨ੍ਹਾਂ ਸਿਖਰਲੇ 10 ਸੂਬਿਆਂ ’ਚ ਸਭ ਤੋਂ ਉੱਪਰ ਹੈ, ਜਿਨ੍ਹਾਂ ਨੇ ਮਈ ਮਹੀਨੇ ’ਚ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਟੀਕੇ ਲਗਾਏ। 10.52 ਲੱਖ ਟੀਕੇ ਲਗਾਉਣ ਵਾਲੇ ਹਰਿਆਣੇ ਤੋਂ ਇਲਾਵਾ 9 ਸੂਬਿਆਂ ਨੇ ਵੀ ਇਹ ਟੀਚਾ ਹਾਸਲ ਕੀਤਾ। ਜਿੱਥੋਂ ਤੱਕ ਟੀਕੇ ਦੀ ਦੂਜੀ ਖੁਰਾਕ ਦੀ ਗੱਲ ਹੈ ਤਾਂ ਰੈਗੂਲੇਟਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਕਾਰਨ ਹਰਿਆਣਾ ਨੂੰ ਟੀਕਾਕਰਣ ’ਚ ਸਮਾਂ ਲੱਗ ਰਿਹਾ ਹੈ। ਇਸ ਵਰਗ ’ਚ ਸਿਰਫ 4.41 ਲੱਖ ਲੋਕਾਂ ਨੂੰ ਟੀਕੇ ਲਗਾ ਕੇ ਪੰਜਾਬ ਕਾਫ਼ੀ ਪਿੱਛੇ ਹੈ।
ਇਹ ਵੀ ਪੜ੍ਹੋ– ਆ ਗਿਆ ਦੁਨੀਆ ਦਾ ਸਭ ਤੋਂ ਸਸਤਾ Oximeter, ਸਿਰਫ਼ ਇੰਨੀ ਹੈ ਕੀਮਤ
ਹਾਲਾਂਕਿ ਭਾਜਪਾ ਮਾੜੇ ਟੀਕਾ ਪ੍ਰਬੰਧਾਂ ਨੂੰ ਲੈ ਕੇ ਪੱਛਮੀ ਬੰਗਾਲ ਅਤੇ ਦਿੱਲੀ ਸਰਕਾਰ ਨੂੰ ਲੰਮੇ ਹੱਥੀਂ ਲੈ ਰਹੀ ਹੈ ਪਰ ਕੇਂਦਰ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ ਦੋਵੇਂ ਸੂਬਿਆਂ ਦੀ ਟਾਪ-19 ਸੂਚੀ ’ਚ ਹਨ। ਮਹਾਰਾਸ਼ਟਰ ਸਾਰੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ 31 ਮਈ ਤੱਕ ਸਭ ਤੋਂ ਜ਼ਿਆਦਾ ਟੀਕੇ ਲਗਾਉਣ ’ਚ ਸਫਲ ਰਿਹਾ। ਮਹਾਰਾਸ਼ਟਰ ਨੇ 2.3 ਕਰੋੜ ਟੀਕੇ ਲਗਾਏ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 1.9 ਕਰੋੜ, ਗੁਜਰਾਤ ਅਤੇ ਰਾਜਸਥਾਨ ’ਚ 1.7 ਕਰੋੜ ਅਤੇ ਪੱਛਮੀ ਬੰਗਾਲ ’ਚ 1.3 ਕਰੋੜ ਟੀਕੇ ਲਗਾਏ ਗਏ। 16 ਜਨਵਰੀ ਤੋਂ ਲੈ ਕੇ 31 ਮਈ ਤੱਕ ਹਰਿਆਣਾ ’ਚ 60 ਲੱਖ ਜਦੋਂ ਕਿ ਪੰਜਾਬ ’ਚ 51 ਲੱਖ ਟੀਕੇ ਲਗਾਏ ਗਏ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਦੇਸ਼ 'ਚ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ 'ਚ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ
NEXT STORY