ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਸੰਕਰਮਣ ਦੇ ਇਕ ਦਿਨ 'ਚ 1,32,364 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਬੀਮਾਰੀ ਦੇ ਕੁੱਲ ਮਾਮਲੇ ਵੱਧ ਕੇ 2,85,74,350 ਹੋ ਗਏ ਹਨ। ਜਦੋਂ ਕਿ ਸੰਕਰਮਣ ਤੋਂ ਠੀਕ ਹੋਣ ਦੀ ਦਰ 93 ਫੀਸਦੀ ਤੋਂ ਉੱਪਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਡਾਟਾ ਅਨੁਸਾਰ,''ਪਿਛਲੇ 24 ਘੰਟਿਆਂ 'ਚ 2,713 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 3,40,702 ਹੋ ਗਈ ਹੈ, ਜਦੋਂ ਕਿ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ਲਗਾਤਾਰ ਚੌਥੇ ਦਿਨ 20 ਲੱਖ ਤੋਂ ਘੱਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਕੋਵਿਡ ਹਸਪਤਾਲ ਬਣਾਉਣ ਲਈ ਅੱਗੇ ਆਇਆ DSGMC, ਦਾਨ ਕੀਤਾ ਸੋਨਾ-ਚਾਂਦੀ
ਮੰਤਰਾਲਾ ਨੇ ਦੱਸਿਆ ਕਿ ਵੀਰਵਾਰ ਨੂੰ ਕੁੱਲ 20,75,428 ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਦੇਸ਼ 'ਚ ਕੋਰੋਨਾ ਲਈ ਹੋਈ ਜਾਂਚ ਦੀ ਕੁੱਲ ਗਿਣਤੀ 35,74,846 ਹੋ ਗਈ ਹੈ। ਉੱਥੇ ਹੀ ਹੁਣ ਤੱਕ 22,41,09,448 ਲੋਕਾਂ ਦੀ ਟੀਕਾਕਰਨ ਕੀਤਾ ਜਾ ਚੁਕਿਆ ਹੈ। ਸੰਕਰਮਣ ਦੀ ਰੋਜ਼ਾਨਾ ਦਰ 6.38 ਫੀਸਦੀ ਦਰਜ ਕੀਤੀ ਗਈ। ਲਗਾਤਾਰ 11ਵੇਂ ਦਿਨ ਤੋਂ ਇਹ ਦਰ 10 ਫੀਸਦੀ ਤੋਂ ਘੱਟ ਦਰਜ ਕੀਤੀ ਗਈ ਹੈ। ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 16,35,993 ਹੋ ਗਈ, ਜੋ ਕੁੱਲ ਸੰਕਰਮਣ ਦਾ 5.73 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 93.08 ਫੀਸਦੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਕੁੱਲ 77,420 ਮਾਮਲੇ ਘਟੇ ਹਨ। ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਸੰਕ੍ਰਮਿਤ ਹੋਣ ਵਾਲਿਆਂ ਦੀ ਤੁਲਨਾ 'ਚ ਲਗਾਤਾਰ 22ਵੇਂ ਦਿਨ ਜ਼ਿਆਦਾ ਰਹੀ। ਹੁਣ ਤੱਕ ਸਿਹਤਮੰਦ ਹੋਏ ਲੋਕਾਂ ਦੀ ਕੁੱਲ ਗਿਣਤੀ 2,65,97,655 ਹੋ ਗਈ ਹੈ, ਜਦੋਂ ਕਿ ਸੰਕਰਮਣ ਨਾਲ ਮੌਤ ਦਰ 1.19 ਫੀਸਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਪੰਡਿਤਾਂ ਦੇ 'ਆਨਲਾਈਨ ਪੈਕੇਜ', ਵਿਆਹ, ਸਸਕਾਰ ਸਮੇਤ ਕਈ ਰਸਮਾਂ ਦੇ ਇੰਨੇ ਪੈਸੇ ਕੀਤੇ ਤੈਅ
ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ : ਰਾਕੇਸ਼ ਟਿਕੈਤ
NEXT STORY