ਸ਼੍ਰੀਨਗਰ—ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਸ਼ਮੀਰੀ ਪੰਡਿਤਾਂ ਦੇ ਮੁੜ ਵਸੇਬੇ ਲਈ ਵੱਖਰੀਆਂ ਕਾਲੋਨੀਆਂ ਬਣਾਉਣ ਦੀ ਮੰਗ ਨੂੰ ਯਕੀਨੀ ਬਣਾਇਆ ਹੈ। ਘਾਟੀ ਦੇ ਵੱਖ- ਵੱਖ ਜ਼ਿਲਿਆਂ 'ਚ ਸੂਬਾ ਐਡਮਿਨੀਸਟ੍ਰੇਸ਼ਨ ਕੌਂਸਲ (ਐੱਸ. ਏ. ਸੀ) ਨੇ 1,680 ਫਲੈਟਾਂ ਵਾਲਾ ਟਰਾਂਸਿਟ ਕੈਂਪ ਦੀ ਉਸਾਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸਰਕਾਰ ਨੇ ਰਾਹਤ ਅਤੇ ਪੁਨਰਵਾਸ ਸੰਗਠਨ ਨੂੰ ਨਿਰਦੇਸ਼ ਦਿੱਤੇ ਹਨ ਕਿ ਯੋਜਨਾ, ਵਿਕਾਸ ਅਤੇ ਅਤੇ ਨਿਗਰਾਨੀ ਵਿਭਾਗ ਲਈ ਲੋੜੀਦਾ ਧਨ ਅਤੇ ਫੰਡ ਦੀ ਪ੍ਰਵਾਨਗੀ ਲਈ ਜੰਮੂ ਅਤੇ ਕਸ਼ਮੀਰ ਪ੍ਰੋਜੈਕਟ ਨਿਰਮਾਣ ਨਿਗਮ ਅਗਲੇ ਕੁਝ ਦਿਨਾਂ 'ਚ ਇੱਕ ਪਾਵਰ ਪੁਆਇੰਟ ਪ੍ਰੈਜੇਟੇਂਸ਼ਨ ਪੇਸ਼ ਕਰਨ ਅਤੇ ਲੰਬਿਤ ਪ੍ਰੋਜੈਕਟਾਂ ਦੀਆਂ ਸਮੱਸਿਆਵਾਂ ਵੀ ਦੂਰ ਕਰਨ।
2008 'ਚ ਕਾਂਗਰਸ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ) ਸਰਕਾਰ ਨੇ ਰਾਹਤ ਅਤੇ ਮੁੜ ਵਸੇਬੇ ਪੈਕੇਜ ਲਈ ਘਾਟੀ 'ਚ ਸਰਕਾਰੀ ਭਰਤੀ ਕਰਮਚਾਰੀਆਂ ਲਈ ਟਰਾਂਜ਼ਿਟ ਰਿਹਾਇਸ਼ ਦਾ ਐਲਾਨ ਕੀਤਾ ਗਿਆ ਸੀ। 1989-90 'ਚ ਵੱਖਵਾਦੀਆਂ ਦੇ ਵਿਰੋਧ ਕਰਕੇ ਹਜ਼ਾਰਾਂ ਸਿੱਖ ਅਤੇ ਮੁਸਲਿਮ ਪਰਿਵਾਰ ਜੰਮੂ ਅਤੇ ਭਾਰਤ ਦੇ ਹੋਰ ਹਿੱਸਿਆ 'ਚ ਚਲੇ ਗਏ, ਜਿਨ੍ਹਾਂ 'ਚ 3.5 ਲੱਖ ਤੋਂ ਘੱਟ ਗਿਣਤੀ ਹਿੰਦੂ ਵੀ ਸ਼ਾਮਲ ਹਨ।
ਮਾਹਰਾ ਮੁਤਾਬਕ ਪਬਲਿਕ ਵਰਕਸ ਡਿਪਾਰਟਮੈਂਟ ਕਸ਼ਮੀਰ) ਦੇ ਚੀਫ ਇੰਜੀਨੀਅਰਾਂ ਵੱਲੋਂ ਤਿਆਰ ਕੀਤੇ ਗਏ 6 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਸੰਬੰਧ 'ਚ ਇੱਕ ਸੰਚਾਰ ਰਾਹਤ ਅਤੇ ਮੁੜ ਵਸੇਬਾ ਕਮਿਸ਼ਨਰ (ਮਾਈਗ੍ਰੇਟਸ) ਨੂੰ ਭੇਜਿਆ ਗਿਆ ਹੈ।
ਪਸ਼ੂ ਚੋਰੀ ਦੇ ਸ਼ੱਕ 'ਚ 3 ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ
NEXT STORY