ਚੇਨਈ- ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਤੋਂ ਚੋਰੀ ਹੋਈ ਭਗਵਾਨ ਬਾਲਾਜੀ ਦੀ ਮੂਰਤੀ ਤਾਮਿਲਨਾਡੂ ਤੋਂ ਬਰਾਮਦ ਕੀਤੀ ਗਈ ਹੈ। ਬਾਲਾਜੀ ਦੀ ਚੋਰੀ ਕੀਤੀ ਗਈ ਇਹ ਮੂਰਤੀ ਕਾਫੀ ਪੁਰਾਣੀ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਨੂੰ ਤਾਮਿਲਨਾਡੂ ਦੇ ਗੋਬੀਚੇਟੀਪਲਯਾਮ ਦੇ ਇਕ ਘਰ ਵਿਚੋਂ ਬਰਾਮਦ ਕੀਤਾ ਗਿਆ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਾਲਾਜੀ ਦੀ ਮੂਰਤੀ ਕੁਝ ਸਾਲ ਪਹਿਲਾਂ ਮਾਂਡਿਆ ਦੇ ਇਕ ਮੰਦਰ ਦੇ ਪੁਜਾਰੀ ਨੇ ਚੋਰੀ ਕੀਤੀ ਸੀ ਅਤੇ ਗੋਬੀਚੇਟੀਪਲਯਾਮ ਦੇ ਇਕ ਵਕੀਲ ਨੂੰ ਵੇਚ ਦਿੱਤੀ ਸੀ। ਵਕੀਲ ਨੇ ਮੰਨਿਆ ਕਿ ਉਹ ਜੂਨੀਅਰ ਵਕੀਲ ਵਜੋਂ ਕੰਮ ਕਰਦਾ ਸੀ। ਉਸ ਦਾ ਸੀਨੀਅਰ ਵਕੀਲ ਮਾਂਡਿਆ ਦੇ ਇਕ ਮੰਦਰ ਦੇ ਪੁਜਾਰੀ ਨੂੰ ਜਾਣਦਾ ਸੀ। ਪੁਜਾਰੀ ਦੀ ਆਰਥਿਕ ਹਾਲਤ ਖਰਾਬ ਸੀ ਅਤੇ ਉਸ ਨੇ ਪੈਸਿਆਂ ਦੇ ਬਦਲੇ ਮੂਰਤੀ ਦੇਣ ਦਾ ਸੌਦਾ ਕੀਤਾ ਸੀ। ਕੌਮਾਂਤਰੀ ਬਾਜ਼ਾਰ ਵਿਚ ਇਸ ਮੂਰਤੀ ਦੀ ਕੀਮਤ ਕਰੋੜਾਂ ਰੁਪਏ ਹੈ। 22.8 ਕਿਲੋ ਵਜ਼ਨ ਵਾਲੀ 58 ਸੈਂਟੀਮੀਟਰ ਉੱਚੀ ਤੇ 31 ਸੈਂਟੀਮੀਟਰ ਚੌੜੀ ਮੂਰਤੀ ਨੂੰ ਵਧੀਕ ਚੀਫ਼ ਜਸਟਿਸ ਮੈਜਿਸਟ੍ਰੇਟ ਕੋਰਟ, ਕੁੰਬਕੋਨਮ ਵਿਚ ਪੇਸ਼ ਕੀਤਾ ਗਿਆ।
2016 ’ਚ ਹੋਏ ਦੋਹਰੇ ਕਤਲ ਕਾਂਡ ਦੇ ਤਿੰਨ ਕਾਤਲਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
NEXT STORY