ਤਿਰੂਪਤੀ – ਆਂਧਰਾ ਪ੍ਰਦੇਸ਼ ਵਿਚ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ’ਤੇ ਪਥਰਾਅ ਹੋਇਆ ਹੈ। ਨਾਇਡੂ ’ਤੇ ਤਿਰੂਪਤੀ ਵਿਚ ਪੱਥਰ ਸੁੱਟੇ ਗਏ। ਉਥੇ ਉਹ ਇਕ ਜਨ ਸਭਾ ਨੂੰ ਸੰਬੋਧਨ ਕਰਨ ਗਏ ਹੋਏ ਸਨ। ਚੰਦਰਬਾਬੂ ਨਾਇਡੂ ਨੇ ਖੁਦ ਰੈਲੀ ਵਿਚ ਉਨ੍ਹਾਂ ’ਤੇ ਸੁੱਟੇ ਗਏ ਪੱਥਰਾਂ ਵਿਚੋਂ ਇਕ ਨੂੰ ਹੱਥ ਵਿਚ ਚੁੱਕ ਕੇ ਦਿਖਾਇਆ।
ਘਟਨਾ ਤੋਂ ਬਾਅਦ ਚੰਦਰਬਾਬੂ ਨਾਇਡੂ ਪਥਰਾਅ ਦਾ ਵਿਰੋਧ ਕਰਦੇ ਹੋਏ ਸਟੇਜ ਤੋਂ ਉਤਰ ਕੇ ਸੜਕ ’ਤੇ ਧਰਨੇ ’ਤੇ ਬੈਠ ਗਏ। ਰਿਪੋਰਟਾਂ ਮੁਤਾਬਕ ਨਾਇਡੂ ਨੇ ਪੁਲਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਦੇ ਨਾਲ ਅਜਿਹਾ ਹੋ ਸਕਦਾ ਹੈ ਤਾਂ ਆਮ ਆਦਮੀ ਨੂੰ ਕਿਸੇ ਸੁਰੱਖਿਆ ਦਿੱਤੀ ਜਾਂਦੀ ਹੋਵੇਗੀ? ਆਂਧਰਾ ਪ੍ਰਦੇਸ਼ ਵਿਚ ਤਿਰੂਪਤੀ ਲੋਕ ਸਭਾ (ਰਿਜ਼ਰਵ) ਸੀਟ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਬੱਲੀ ਦੁਰਗਾ ਪ੍ਰਸਾਦ ਰਾਓ ਦੇ ਦਿਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ, ਜਿਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਲਗਭਗ 2.3 ਲੱਖ ਵੋਟਾਂ ਦੇ ਫਰਕ ਨਾਲ ਤੇਲਗੂ ਦੇਸ਼ਮ ਪਾਰਟੀ ਦੀ ਉਮੀਦਾਵਰ ਪਨਬਾਕਾ ਲਕਸ਼ਮੀ ਹੋ ਹਰਾਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮਹਿਬੂਬਾ ਮੁਫਤੀ ਦੀ ਛੋਟੀ ਧੀ ਇਲਤੀਜਾ ਕੋਰੋਨਾ ਪਾਜ਼ੇਟਿਵ
NEXT STORY