ਨਵੀਂ ਦਿੱਲੀ (ਭਾਸ਼ਾ)- ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਸ ਦਾ ਕੰਮ ਕਰਨ ਦਾ ਤਰੀਕਾ ਦੇਸ਼ ਨੂੰ ਖ਼ਤਰੇ 'ਚ ਪਾ ਰਿਹਾ ਹੈ ਅਤੇ ਸਰਕਾਰ ਨੂੰ ਨਫ਼ਰਤ ਛੱਡ ਕੇ, ਪਿਆਰ ਦੀ ਗੱਲ ਕਰਨੀ ਹੋਵੇਗੀ। ਲੋਕ ਸਭਾ 'ਚ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਅਬਦੁੱਲਾ ਨੇ ਕਿਹਾ,''ਸਾਨੂੰ ਪਾਕਿਸਤਾਨੀ ਨਾ ਕਹੋ। ਕਦੋਂ ਤੱਕ ਸ਼ੱਕ ਕਰੋ ਕਿ ਅਸੀਂ ਪਾਕਿਸਤਾਨੀ ਹਾਂ। ਅਸੀਂ ਦੇਸ਼ ਨਾਲ ਖੜ੍ਹੇ ਹਾਂ ਅਤੇ ਖੜ੍ਹੇ ਰਹਿਣਗੇ। ਸਾਨੂੰ ਗਲ਼ੇ ਲਗਾਓ। ਅਸੀਂ ਵੀ ਗੋਲੀਆਂ ਖਾਧੀਆਂ ਹਨ ਤਾਂ ਕਿ ਹਿੰਦੁਸਤਾਨ ਜ਼ਿੰਦਾ ਰਹੇ। ਸਾਨੂੰ ਭਾਰਤ ਦਾ ਨਾਗਰਿਕ ਹੋਣ 'ਤੇ ਮਾਣ ਹੈ।''
ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ
ਉਨ੍ਹਾਂ ਨੇ ਘਾਟੀ 'ਚ ਕਸ਼ਮੀਰੀ ਪੰਡਿਤਾਂ ਖ਼ਿਲਾਫ਼ ਹਿੰਸਾ ਨੂੰ ਦੇਸ਼ ਦੇ ਇਤਿਹਾਸ ਦਾ ਕਾਲਾ ਅਧਿਆਏ ਦੱਸਦੇ ਹੋਏ ਕਿਹਾ ਕਿ ਕੀ ਸਰਕਾਰ ਦੱਸੇਗੀ ਕਿ ਪਿਛਲੇ 10 ਸਾਲ 'ਚ ਉਸ ਨੇ ਕਿੰਨੇ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਕਰਵਾਈ। ਇਸ 'ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਤਰਾਜ਼ ਦੱਸਦੇ ਹੋਏ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਲਈ ਇਸ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮੈਂਬਰ ਗੁੰਮਰਾਹ ਕਰ ਰਹੇ ਹਨ। ਅਬਦੁੱਲਾ ਨੇ ਕਿਹਾ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸਿਰਫ਼ ਇਕ ਵਰਗ ਦਾ ਪ੍ਰਤੀਨਿਧੀਤੱਵ ਨਹੀਂ ਕਰਦੇ, ਉਹ ਦੇਸ਼ ਵਾਸੀਆਂ ਦਾ ਪ੍ਰਤੀਨਿਧੀਤੱਵ ਕਰਦੇ ਹਨ। ਅਬਦੁੱਲਾ ਨੇ ਕਿਹਾ,''ਸਰਕਾਰ ਦਾ ਤਰੀਕਾ ਇਸ ਦੇਸ਼ ਨੂੰ ਖ਼ਤਰੇ 'ਚ ਪਾ ਰਿਹਾ ਹੈ।'' ਉਨ੍ਹਾਂ ਕਿਹਾ,''ਸਾਡੇ ਨਾਲ ਨਫ਼ਰਤ ਨਾ ਕਰੋ। ਬਹੁਤ ਨਫ਼ਰਤ ਹੋ ਗਈ। ਹੁਣ ਪਿਆਰ ਦੀ ਗੱਲ ਕਰੋ। ਮਣੀਪੁਰ 'ਚ ਵੀ ਪਿਆਰ ਦੀ ਗੱਲ ਕਰੋ।'' ਉਨ੍ਹਾਂ ਨੇ ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਅਸੀਂ ਗੁਆਂਢੀ ਨਾਲ ਦੋਸਤੀ 'ਚ ਰਹੀਏ ਤਾਂ ਦੋਵੇਂ ਤਰੱਕੀ ਕਰਨਗੇ। ਅਬਦੁੱਲਾ ਨੇ ਸੱਤਾਪੱਖ ਦੇ ਕੁਝ ਮੈਂਬਰਾਂ ਦੀ ਟੋਕ ਦਰਮਿਆਨ ਕਿਹਾ,''ਇਹ ਗੱਲ ਤੁਹਾਡੇ ਨੇਤਾ ਨੇ ਕਹੀ ਸੀ। ਤੁਸੀਂ ਇਸ ਨੂੰ ਮੰਨੋ ਜਾਂ ਨਾ ਮੰਨੋ। ਤੁਹਾਡੇ 'ਚ ਦਮ ਹੈ ਤਾਂ ਯੁੱਧ ਕਰ ਲਵੋ। ਅਸੀਂ ਨਹੀਂ ਰੋਕ ਰਹੇ। ਅਸੀਂ ਕਦੇ ਨਹੀਂ ਰੋਕਦੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੂਰਬੀ ਦਿੱਲੀ ਦੇ ਗਾਂਧੀ ਨਗਰ 'ਚ ਫੈਕਟਰੀ 'ਚ ਲੱਗੀ ਅੱਗ
NEXT STORY