ਗੁਨਾ (ਭਾਸ਼ਾ)– ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਨਦੀ ’ਚ ਨਹਾਉਂਦੇ ਸਮੇਂ ਡੁੱਬਣ ਨਾਲ ਮਰੇ 37 ਸਾਲਾ ਇਕ ਵਿਅਕਤੀ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਪਿੰਡ ਵਾਸੀਆਂ ਨੇ ਦਰੱਖਤ ਨਾਲ ਉਲਟਾ ਲਟਕਾ ਦਿੱਤਾ। ਪਿੰਡ ਵਾਸੀਆਂ ਦੀ ਇਸ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਮਰਨ ਵਾਲਾ ਵਿਅਕਤੀ ਬਾਂਸਾਹੇੜਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਗੁਆਂਢ ਦੇ ਜੋਗੀਪੁਰਾ ’ਚ ਨਦੀ ’ਚ ਨਹਾਉਂਦੇ ਸਮੇਂ ਡੁੱਬਣ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦੇਸ਼ ’ਚ ਸਤੰਬਰ-ਅਕਤੂਬਰ ’ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਨੂੰ ਹੋਵੇਗਾ ਜ਼ਿਆਦਾ ਖ਼ਤਰਾ
ਘਟਨਾ ਦੇ ਵੀਡੀਓ ਮੁਤਾਬਕ ਵਿਅਕਤੀ ਨੂੰ ਨਦੀ ’ਚੋਂ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਪਿੰਡ ਵਾਸੀਆਂ ਨੇ ਕਾਫ਼ੀ ਦੇਰ ਤੱਕ ਉਸ ਨੂੰ ਰੱਸੀ ਦੀ ਮਦਦ ਨਾਲ ਦਰੱਖਤ ਤੋਂ ਉਲਟਾ ਲਟਕਾਈ ਰੱਖਿਆ। ਇਸ ਦੌਰਾਨ ਲੋਕ ਧਾਰਮਿਕ ਨਾਅਰੇ ਲਗਾਉਂਦੇ ਨਜ਼ਰ ਆ ਰਹੇ ਹਨ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਪੁਲਸ ਪਿੰਡ ਵਾਸੀਆਂ ਨੂੰ ਇਹ ਸਮਝਾਉਣ ’ਚ ਸਫ਼ਲ ਰਹੀ ਕਿ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਉਹ ਮੁੜ ਜਿਉਂਦਾ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਲਾਸ਼ ਦਰਖੱਤ ਤੋਂ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ।
ਇਹ ਵੀ ਪੜ੍ਹੋ : ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
DSGMC ਚੋਣਾਂ ਦੇ ਨਤੀਜੇ ਅੱਜ, ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ
NEXT STORY