ਗੁੜਗਾਓਂ – ਸੈਕਟਰ 10 ਏਰੀਏ ਦੀ ਇਕ ਸੋਸਾਇਟੀ ’ਚ 10ਵੀਂ ਦੀ ਪ੍ਰੀਖਿਆ ’ਚ ਘੱਟ ਨੰਬਰ ਆਉਣ ’ਤੇ ਵਿਦਿਆਰਥੀ ਨੇ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਯੂ. ਪੀ. ਦੇ ਰਵਿਸ਼ ਕੁਮਾਰ ਗੁੜਗਾਓਂ ਦੇ ਸੈਕਟਰ-10 ਏਰੀਏ ਦੀ ਇਕ ਸੋਸਾਇਟੀ ’ਚ ਰਹਿੰਦਾ ਹੈ। ਉਹ ਸੈਕਟਰ-15 ਦੀ ਸੁਪਰ ਮਾਰਕੀਟ ’ਚ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਦਾ ਹੈ। ਉਨ੍ਹਾਂ ਦਾ 15 ਸਾਲ ਦਾ ਬੇਟਾ ਆਸ਼ਮਾਨ ਪ੍ਰਾਈਵੇਟ ਸਕੂਲ ’ਚ 10ਵੀਂ ਕਲਾਸ ’ਚ ਪੜ੍ਹਦਾ ਸੀ। ਹਾਲ ਹੀ ’ਚ ਉਸ ਦਾ ਛਿਮਾਹੀ ਪ੍ਰੀਖਿਆ ਦਾ ਨਤੀਜਾ ਆਇਆ ਸੀ ਜਿਸ ’ਚ ਉਸ ਦੇ ਨੰਬਰ ਘੱਟ ਸਨ। ਨੰਬਰ ਘੱਟ ਆਉਣ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ।
ਮੰਗਲਵਾਰ ਸ਼ਾਮ ਨੂੰ ਪਿਤਾ ਨੇ ਵੀ ਉਸ ਦੇ ਘੱਟ ਨੰਬਰ ਆਉਣ ਸਬੰਧੀ ਪੁੱਛਿਆ ਸੀ, ਜਿਸ ਨਾਲ ਉਹ ਹੋਰ ਜ਼ਿਆਦਾ ਨਿਰਾਸ਼ ਹੋ ਗਿਆ ਸੀ ਤੇ ਖਾਣਾ ਖਾ ਕੇ ਬਾਹਰ ਨਿਕਲ ਗਿਆ ਅਤੇ ਬਾਅਦ ਵਿਚ ਸਿੱਧਾ ਕਮਰੇ ’ਚ ਚਲਾ ਗਿਆ। ਕੁਝ ਹੀ ਦੇਰ ਬਾਅਦ ਉਸਨੇ ਕਮਰੇ ਦੀ ਬਾਲਕਨੀ ’ਚੋਂ ਬਾਹਰ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਦੀ ਆਵਾਜ ਸੁਣ ਕੇ ਆਸ-ਪਾਸ ਰਹਿਣ ਵਾਲੇ ਲੋਕ ਤੇ ਸਕਿਓਰਟੀ ਗਾਰਡ ਮੌਕੇ ’ਤੇ ਪਹੁੰਚੇ। ਉੱਥੇ ਬੱਚੇ ਦੇ ਪਰਿਵਾਰਕ ਮੈਂਬਰ ਹੇਠਾਂ ਪਹੁੰਚੇ ਤੇ ਜਲਦਬਾਜ਼ੀ ’ਚ ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸੈਕਟਰ 10 ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਯੋਗੇਸ਼ ਕੁਮਾਰ ਨੇ ਕਿਹਾ, "ਖੁਦਕੁਸ਼ੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ, ਅਤੇ ਨਾ ਹੀ ਕੋਈ ਸੁਸਾਈਡ ਨੋਟ ਮਿਲਿਆ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਕੀ ਆਸ਼ਮਨ ਮਾਨਸਿਕ ਤਣਾਅ, ਪਰਿਵਾਰਕ ਸਮੱਸਿਆਵਾਂ ਜਾਂ ਕਿਸੇ ਹੋਰ ਦਬਾਅ ਤੋਂ ਪੀੜਤ ਸੀ।" ਉਨ੍ਹਾਂ ਕਿਹਾ ਕਿ ਪੁਲਸ ਉਸਦੇ ਪਰਿਵਾਰ ਅਤੇ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ ਹੈ।
X ਨੂੰ ਵੱਡਾ ਝਟਕਾ: ਕੇਂਦਰ ਸਰਕਾਰ ਖ਼ਿਲਾਫ਼ ਦਾਇਰ ਪਟੀਸ਼ਨ ਖਾਰਜ, HC ਨੇ ਕਿਹਾ- 'ਭਾਰਤ ਦੇ ਨਿਯਮ ਮੰਨਣੇ ਪੈਣਗੇ'
NEXT STORY