ਬਲਰਾਮਪੁਰ- ਸ਼ਨੀਵਾਰ ਨੂੰ ਇਕ ਵਿਦਿਆਰਥਣ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ 8ਵੀਂ ਜਮਾਤ 'ਚ ਪੜ੍ਹਨ ਵਾਲੀ 16 ਸਾਲਾ ਵਿਦਿਆਰਥਣ ਸ਼ਨੀਵਾਰ ਨੂੰ ਸਾਈਕਲ 'ਤੇ ਆਪਣੇ ਪਿੰਡ ਜਾ ਰਹੀ ਸੀ, ਉਦੋਂ ਪਿੰਡ ਦੇ ਧਰਮਪਾਲ ਚੌਹਾਨ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਵਿਦਿਆਰਥਣ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਪਹੁੰਚੀ ਪੁਲਸ ਨੇ ਵਿਦਿਆਰਥਣ ਨੂੰ ਨੇੜੇ ਦੇ ਸਿਹਤ ਕੇਂਦਰ ਪਹੁੰਚਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਭਿਖਾਰਣ ਕੋਲੋਂ ਮਿਲੇ 75 ਹਜ਼ਾਰ ਰੁਪਏ, ਅਧਿਕਾਰੀਆਂ ਨੇ ਸਵਾਲ ਪੁੱਛਿਆ ਤਾਂ ਜਵਾਬ ਸੁਣ ਰਹਿ ਗਏ ਹੈਰਾਨ
ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ 'ਚ ਵਾਪਰੀ। ਪੁਲਸ ਅਨੁਸਾਰ ਕਤਲ ਦਾ ਕਾਰਨ ਨੌਜਵਾਨ ਵਲੋਂ ਇਕ ਪਾਸੜ ਪਿਆਰ ਦੱਸਿਆ ਜਾ ਰਿਹਾ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਨਰਮਤਾ ਸ਼੍ਰੀਵਾਸਤਵ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੌਜਵਾਨ ਧਰਮਪਾਲ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਦੇ 'ਅੰਗੂਠੇ' ਵਾਲੇ ਬਿਆਨ 'ਤੇ ਭੜਕੇ ਅਨੁਰਾਗ ਠਾਕੁਰ
NEXT STORY