ਨਵੀਂ ਦਿੱਲੀ (ਭਾਸ਼ਾ)— ਦਿੱਲੀ ਯੂਨੀਵਰਸਿਟੀ ਦੇ ਇਕ ਕਾਲਜ ਤੋਂ ਬੀ. ਐੱਸ. ਸੀ. ਇਲੈਕਟ੍ਰੋਨਿਕਸ ਦੀ ਪੜ੍ਹਾਈ ਕਰ ਰਹੇ ਰਾਜੇਸ਼ ਕੁਮਾਰ ਜਾਟਵ ਉਸ ਸਮੇਂ ਮਹਿਜ 9 ਸਾਲ ਦੇ ਸਨ, ਜਦੋਂ ਉਨ੍ਹਾਂ ਨੂੰ 2007 'ਚ ਇਕ ਗੈਰ-ਸਰਕਾਰੀ ਸੰਗਠਨ ਨੇ ਰਾਜਸਥਾਨ ਦੇ ਇੱਟ-ਭੱਠੇ ਤੋਂ ਆਜ਼ਾਦ ਕਰਵਾਇਆ ਸੀ। ਉਹ ਇਸ ਇੱਟ-ਭੱਠੇ ਵਿਚ ਆਪਣੇ ਪਰਿਵਾਰ ਨਾਲ ਬੰਧੂਆ ਮਜ਼ਦੂਰੀ ਕਰਦੇ ਸਨ। ਜਾਟਵ ਦੇ ਪਰਿਵਾਰ 'ਚ 7 ਮੈਂਬਰ ਸਨ ਅਤੇ ਉਸ ਦੇ ਪਿਤਾ ਦੀ ਆਮਦਨੀ ਇੰਨੀ ਨਹੀਂ ਸੀ ਕਿ ਉਹ ਆਪਣੇ ਪੂਰੇ ਪਰਿਵਾਰ ਦਾ ਖਰਚ ਚੁੱਕ ਸਕਣ। ਇਸ ਲਈ ਉਨ੍ਹਾਂ ਨੇ ਜਾਟਵ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇੱਟ-ਭੱਠੇ ਦੇ ਕੰਮ 'ਚ ਲੱਗਾ ਲਿਆ ਸੀ, ਜਿੱਥੇ ਉਨ੍ਹਾਂ ਨੂੰ 18-18 ਘੰਟੇ ਕੰਮ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਭੱਠੇ ਦੇ ਮਾਲਕ ਨੇ ਉਨ੍ਹਾਂ ਦਾ ਸਰੀਰਕ ਤੌਰ 'ਤੇ ਵੀ ਸ਼ੋਸ਼ਣ ਕੀਤਾ ਗਿਆ। ਇਸ ਦਰਮਿਆਨ ਸਾਲ 2007 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਤ ਕੈਲਾਸ਼ ਸੱਤਿਆਰਥੀ ਦੇ ਸੰਗਠਨ 'ਬਚਪਨ ਬਚਾਓ ਅੰਦੋਲਨ' ਨੂੰ ਬੱਚਿਆਂ ਤੋਂ ਬੰਧੂਆ ਮਜ਼ਦੂਰੀ ਕਰਾਉਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਜਾਟਵ ਨੂੰ ਜੈਪੁਰ ਦੇ ਨੇੜੇ ਵਿਰਾਟ ਨਗਰ ਤੋਂ ਆਜ਼ਾਦ ਕਰਾਇਆ ਗਿਆ।
ਜਾਟਵ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਟ-ਭੱਠੇ ਤੋਂ ਆਜ਼ਾਦ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਜੈਪੁਰ ਸਥਿਤ ਸੰਗਠਨ ਦੇ ਬਾਲ ਆਸ਼ਰਮ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਦਾਖਲਾ 5ਵੀਂ ਜਮਾਤ ਵਿਚ ਕਰਵਾਇਆ ਗਿਆ। ਸੱਤਿਆਰਥੀ ਦੀ ਪਤਨੀ ਅਤੇ ਸੰਗਠਨ ਦੇ ਸਹਿ-ਸੰਸਥਾਪਕ ਸੁਮੇਧਾ ਕੈਲਾਸ਼ ਨੇ ਦੱਸਿਆ ਕਿ ਜਾਟਵ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ ਅਤੇ ਵਿਗਿਆਨ ਵਿਚ ਉਸ ਦੀ ਕਾਫੀ ਦਿਲਚਸਪੀ ਸੀ। ਇਸ ਵਜ੍ਹਾ ਤੋਂ ਉਸ ਨੂੰ ਜਮਾਤ 8ਵੀਂ ਅਤੇ 9ਵੀਂ 'ਚ ਲਗਾਤਾਰ 2 ਸਾਲ ਰਾਜਸਥਾਨ ਸਰਕਾਰ ਵਲੋਂ ਵਿਗਿਆਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਾਟਵ ਨੂੰ 10ਵੀਂ ਜਮਾਤ 'ਚ 81 ਫੀਸਦੀ ਅਤੇ 12ਵੀਂ ਜਮਾਤ 'ਚ 82 ਫੀਸਦੀ ਨੰਬਰ ਮਿਲੇ ਸਨ। ਚੰਗੇ ਨੰਬਰ ਲਿਆਉਣ ਲਈ ਰਾਜਸਥਾਨ ਸਰਕਾਰ ਨੇ ਜਾਟਵ ਨੂੰ ਦੋ ਵਾਰ ਲੈਪਟਾਪ ਦਿੱਤੇ। ਸੰਗਠਨ ਹੁਣ ਤਕ 2700 ਤੋਂ ਵਧ ਵਿਦਿਆਰਥੀਆਂ ਦਾ ਮੁੜਵਸੇਬਾ ਕਰ ਚੁੱਕਾ ਹੈ, ਜੋ ਵੱਖ-ਵੱਖ ਖੇਤਰਾਂ 'ਚ ਕੰਮ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਵਕੀਲ ਬਣੇ ਹਨ ਤਾਂ ਕਈਆਂ ਨੇ ਹੋਰ ਪੇਸ਼ਾ ਚੁਣਿਆ ਹੈ। ਹੁਣ ਤਾਂ ਕਈ ਆਜ਼ਾਦ ਕਰਵਾਏ ਗਏ ਬੱਚਿਆਂ ਚੰਗੀ ਨੌਕਰੀਆਂ ਜਾਂ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਘਰ ਵੀ ਵਸਾ ਲਏ ਹਨ।
ਦਿੱਲੀ ਦੇ ਕੁਝ ਹਿੱਸਿਆ 'ਚ ਅੱਜ ਸਵੇਰੇ ਹੋਈ ਹਲਕੀ ਬਾਰਿਸ਼
NEXT STORY