ਜੈਪੁਰ : ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਦੁੰਗਲਾ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਸਕੂਲ ਤੋਂ ਵਾਪਸ ਆ ਰਹੀਆਂ ਚਾਰ ਵਿਦਿਆਰਥਣਾਂ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਘੇਵਰਚੰਦ ਨੇ ਦੱਸਿਆ ਕਿ ਪਿੰਡ ਬਿਲੋਡਾ ਵਿੱਚ ਸਕੂਲ ਤੋਂ ਵਾਪਸ ਆ ਰਹੀਆਂ ਚਾਰ ਵਿਦਿਆਰਥਣਾਂ ਵਿੱਚੋਂ ਇੱਕ ਛੱਪੜ ਵਿੱਚ ਡਿੱਗ ਪਈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਤਿੰਨ ਹੋਰ ਵਿਦਿਆਰਥਣਾਂ ਵੀ ਪਾਣੀ ਵਿਚ ਉਤਰ ਗਈਆਂ ਤੇ ਇਸ ਦੌਰਾਨ ਚਾਰਾਂ ਦੀ ਮੌਤ ਹੋ ਗਈ।
ਘੇਵਰਚੰਦ ਨੇ ਦੱਸਿਆ ਕਿ ਚਾਰ ਵਿਦਿਆਰਥਣਾਂ ਦੀ ਪਛਾਣ ਕੋਮਲ ਰਾਵਤ (13), ਰਵੀਨਾ ਮੀਨਾ (15), ਨਰਮਦਾ ਮੀਨਾ (12) ਵਾਸੀ ਬਿਲੋਦਾ ਅਤੇ ਜਸ਼ੋਦਾ ਮੀਨਾ (12) ਵਾਸੀ ਬਲੋਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਚਾਰੇ ਵਿਦਿਆਰਥਣਾਂ ਨੂੰ ਛੱਪੜ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ
ਸੁਪਰੀਮ ਕੋਰਟ ਨੇ ਬੈਂਕ ਰਿਕਵਰੀ ਏਜੰਟ ਫਰਮ ਨੂੰ ਕਿਹਾ-‘ਗੁੰਡਿਆਂ ਦਾ ਸਮੂਹ’
NEXT STORY