ਨਵੀਂ ਦਿੱਲੀ (ਸੁਰਿੰਦਰ ਪਾਲ ਸੈਣੀ)- ਵਿਸ਼ਵ ਖਾਧ ਦਿਵਸ 16 ਅਕਤੂਬਰ 2018 ਦੇ ਦਿਨ ਭਾਰਤ ਦੀਆਂ 6 ਵੱਖ-ਵੱਖ ਦਿਸ਼ਾਵਾਂ ਦੇ 6 ਸ਼ਹਿਰਾਂ ਲੇਹ, ਪਨਜੀ, ਤ੍ਰਿਵੇਂਦ੍ਰਮ,ਪਾਂਡੀਚਰੀ, ਰਾਂਚੀ ਤੇ ਅਗਰਤਲਾ ਤੋਂ ਹੁੰਦੀ ਹੋਈ ਭਾਰਤੀ ਖਾਧ ਮਾਨਕ ਅਥਾਰਿਟੀ ਦੀ ਟੀਮ ਚੰਗੇ ਅਤੇ ਪੋਸ਼ਟਿਕ ਭੋਜਨ ਦੀ ਮਹੱਤਤਾ ਸਮਝਾਉਂਦੇ ਹੋਏ ਦਿੱਲੀ ਦੇ ਕੇਸ਼ਵ ਪੁਰਮ ਇਲਾਕੇ ਦੇ ਸਰਵੋਦਯਾ ਕੰਨਿਆਂ ਸਕੂਲ 'ਏ-ਬਲਾਕ' ਪੁੱਜੀ। ਇਸ ਟੀਮ ਦਾ ਮੁਖ ਉਦੇਸ਼ ਬੱਚਿਆਂ 'ਚ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਦਾ ਪ੍ਰਚਾਰ ਕਰਨਾ ਸੀ।
ਟੀਮ ਨੇ ਦੱਸਿਆ ਕਿ ਕਿਸ ਤਰਾਂ ਅਸੀਂ ਆਪਣੀ ਜੀਵਨ ਸ਼ੈਲੀ ਚ ਬਦਲਾਵ ਕਰਕੇ ਮੁਟਾਪੇ, ਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਦੂਰ ਰਹਿ ਸਕਦੇ ਹਾਂ। ਇਸ ਯਾਤਰਾ ਦਾ ਮਕਸਦ ਭਾਰਤ ਨੂੰ ਅਨੀਮੀਆਂ ਮੁਕਤ ਭਾਰਤ ਬਣਾਉਣ ਦਾ ਵੀ ਸੀ। ਇਸਦੇ ਨਾਲ ਹੀ ਟੀਮ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ 'ਭਾਰਤੀ ਮਾਨਕ; ਦੀ ਮੋਹਰ ਵਾਲੇ ਖਾਧ ਪਦਾਰਥ ਵਰਤਣ ਦੀ ਵੀ ਸਲਾਹ ਦਿੱਤੀ ਕਿਉਂਕਿ ਇਸ 'ਚ ਨਿਯਮਤ ਮਾਨਕਾਂ ਦਾ ਧਿਆਨ ਰੱਖ ਕੇ ਆਇਰਨ , ਮਿਨਰਲਜ਼ ਤੇ ਵਿਟਾਮਿਨ ਮਿਲਾਏ ਜਾਂਦੇ ਹਨ।ਬੱਚਿਆਂ ਨੂੰ ਜਾਗਰੂਕ ਲਈ ਇਸ ਮੌਕੇ ਤੇ ਫਿਲਮ ਵੀ ਦਿਖਾਈ ਗਈ ਅਤੇ ਬੱਚਿਆਂ ਨੂੰ ਆਪਣੇ ਖਾਣੇ 'ਚ ਘੱਟ ਤੋਂ ਘੱਟ ਲੂਣ ਅਤੇ ਚੀਨੀ ਦਾ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ ਗਈ। ਸਕੂਲ ਦੀ ਪ੍ਰਿੰਸੀਪਲ ਅਨੀਤਾ ਸਰਦਾਨਾ ਨੇ ਇਸ ਟੀਮ ਦਾ ਧੰਨਵਾਦ ਕੀਤਾ ਤੇ ਸਮੇਂ-ਸਮੇਂ ਤੇ ਇਹੋ ਜਿਹੀ ਜਾਗਰੂਕਤਾ ਕਰਨ ਲਈ ਟੀਮ ਨੂੰ ਭਵਿੱਖ 'ਚ ਵੀ ਆਉਣ ਦਾ ਸੱਦਾ ਦਿੱਤਾ। ਜਿਕਰਯੋਗ ਹੈ ਕਿ ਇਹ ਟੀਮ ਭਾਰਤ ਦੇ 303 ਸ਼ਹਿਰਾਂ ਚੋਂ ਦੀ ਸੀਕਲੇ ਯਾਤਰਾ ਰਾਹੀਂ ਜਾਗਰੂਕਤਾ ਕਰਦੀ ਲਗਭਗ 18,000 ਕਿਲੋਮੀਟਰ ਦਾ ਸਫਰ ਤੈਅ ਕਰਕੇ ਦਿੱਲੀ ਪੁੱਜੀ ਹੈ।
ਬਰਸੀ 'ਤੇ ਵਿਸ਼ੇਸ਼ : ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਨਮਨ
NEXT STORY