ਨਵੀਂ ਦਿੱਲੀ (ਭਾਸ਼ਾ): ਦੱਖਣ-ਪੂਰਬੀ ਦਿੱਲੀ ਦੇ ਬਦਰਪੁਰ ਇਲਾਕੇ ਵਿਚ ਇਕ ਸਰਕਾਰੀ ਸਕੂਲ ਦੇ 8ਵੀਂ ਜਮਾਤ ਦੀ ਉਸ ਦੇ ਸਹਿਪਾਠੀਆਂ ਨੇ ਕਥਿਤ ਤੌਰ 'ਤੇ ਭਾਰੀ ਚੀਜ਼ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਨਾਲੇ ਵਿਚ ਸੁੱਟ ਦਿੱਤਾ।
ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਇੱਥੇ ਮੋਲੜਬੰਦ ਪਿੰਡ ਵਿਚ ਬਿਲਾਸਪੁਰ ਕੈਂਪ ਵਾਸੀ ਸੌਰਭ (12) ਵਜੋਂ ਹੋਈ ਹੈ। ਇਸ ਦੀ ਲਾਸ਼ ਵੀਰਵਾਰ ਨੂੰ ਖਾਟੂਸ਼ਾਮ ਪਾਰਕ ਤੇ ਤਾਜਪੁਰ ਰੋਡ ਪਿੰਡ ਦੇ ਵਿਚੋਂ ਮਿਲੀ ਸੀ ਤੇ ਵਿਦਿਆਰਥੀ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ਵਿਚ ਉਸ ਦੀ ਜਮਾਤ ਵਿਚ ਪੜ੍ਹਣ ਵਾਲੇ 2 ਵਿਦਿਆਰਥੀਆਂ ਨੂੰ ਫੜਿਆ ਗਿਆ ਹੈ ਤੇ ਉਨ੍ਹਾਂ ਨੂੰ ਜੁਵੇਨਾਇਲ ਨਿਆਂ ਬੋਰਡ ਅੱਗੇ ਪੇਸ਼ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਸੌਰਭ ਨੇ 2 ਵਿਦਿਆਰਥੀਆਂ ਨੂੰ ਸਕੂਲ ਵਿਚ ਸਿਗਰਟ ਪੀਂਦੇ ਵੇਖਿਆ ਸੀ ਤੇ ਅਧਿਆਪਕਾਂ ਨੂੰ ਇਹ ਦੱਸਣ ਦੀ ਧਮਕੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਮਹਾਰਾਸ਼ਟਰ ਵਿਚ ਕੁਦਰਤ ਦਾ ਕਹਿਰ, ਬੇਮੌਮਸੀ ਬਾਰਿਸ਼ ਨੇ ਲਈ 10 ਲੋਕਾਂ ਦੀ ਜਾਨ, ਹਜ਼ਾਰਾਂ ਕਿਸਾਨ ਪ੍ਰਭਾਵਿਤ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਸੌਰਭ ਨੂੰ ਗੱਲਾਂ 'ਚ ਲਗਾ ਕੇ ਸੁੰਨਸਾਨ ਜਗ੍ਹਾ 'ਤੇ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਮਾਰਕੁੱਟ ਕੀਤੀ, ਜਿਸ ਨਾਲ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਦੱਖਣ-ਪੂਰਬੀ ਦਿੱਲੀ ਦੇ ਡੀ.ਸੀ.ਪੀ. ਰਾਜੇਸ਼ ਦੇਵ ਨੇ ਦੱਸਿਆ ਕਿ ਲਾਸ਼ ਦੇ ਕੋਲ ਇਕ ਤੋਲੀਆ ਤੇ ਖ਼ੂਨ ਲੱਗੇ ਕੁੱਝ ਪੱਥਰ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਸਿਰ 'ਤੇ ਸੱਟ ਦੇ ਕਈ ਨਿਸ਼ਾਨ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਏਮਸ ਭੇਜਿਆ ਗਿਆ ਹੈ। ਪੁਲਸ ਮੁਤਾਬਕ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪਹਿਲਵਾਨਾਂ ਦੇ ਸੰਘਰਸ਼ ਦਾ ਅਸਰ, WFI ਮੁਖੀ ਖ਼ਿਲਾਫ਼ POCSO ਸਣੇ 2 ਮਾਮਲੇ ਦਰਜ
ਭਾਜਪਾ ਆਗੂ ਨੇ ਪਰਿਵਾਰ ਨੂੰ ਦਿੱਤੀ 2 ਲੱਖ ਰੁਪਏ ਦੀ ਸਹਾਇਤਾ
ਸੌਰਭ ਦੇ ਪਰਿਵਾਰ ਨੇ ਨਿਆਂ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਉਹ ਦੋਸੀਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਚਾਹੁੰਦੇ ਹਨ। ਦਿੱਲੀ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਨੇ ਘਟਨਾ 'ਤੇ ਚਿੰਤਾ ਜਤਾਈ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੂੰ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
22 ਜਨਵਰੀ ਨੂੰ ਹੋਵੇਗੀ ਰਾਮ ਮੰਦਰ ਦੇ ਗਰਭਗ੍ਰਹਿ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ, 'ਸੂਰਿਆ ਤਿਲਕ' ਹੋਵੇਗਾ ਖਾਸ
NEXT STORY