ਜੈਪੁਰ- ਰਾਜਸਥਾਨ 'ਚ ਸਰਕਾਰੀ ਸਕੂਲਾਂ 'ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਦੁੱਧ ਉਪਲੱਬਧ ਕਰਵਾਇਆ ਜਾਵੇਗਾ ਅਤੇ ਇਸ ਲਈ 864 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਕ ਸਰਕਾਰੀ ਬਿਆਨ ਮੁਤਾਬਕ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਜਮਾਤ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀ ਨਵੇਂ ਸਿੱਖਿਅਕ ਸੈਸ਼ਨ ਤੋਂ ਰੋਜ਼ਾਨਾ ਦੁੱਧ ਪੀਣਗੇ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਾਲ ਗੋਪਾਲ ਯੋਜਨਾ ਤਹਿਤ ਰੋਜ਼ਾਨਾ ਦੁੱਧ ਉਪਲੱਬਧ ਕਰਾਉਣ ਲਈ 864 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ- ਰਾਜਸਥਾਨ 'ਚ IAF ਦਾ ਮਿਗ-21 ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 3 ਔਰਤਾਂ ਦੀ ਮੌਤ
ਇਸ ਮੁਤਾਬਕ ਇਸ ਨਾਲ ਵਿਦਿਆਰਥੀਆਂ ਦਾ ਪੋਸ਼ਣ ਪੱਧਰ ਬਿਹਤਰ ਹੋ ਸਕੇਗਾ। ਮੌਜੂਦਾ ਸਮੇਂ ਵਿਚ ਸਰਕਾਰੀ ਸਕੂਲਾਂ 'ਚ ਮਿਡ-ਡੇ-ਮੀਲ ਦੀ ਪੌਸ਼ਟਿਕਤਾ ਵਧਾਉਣ ਲਈ ਹਫਤੇ 'ਚ ਦੋ ਦਿਨ ਮਿੱਠਾ ਗਰਮ ਦੁੱਧ ਪਿਲਾਇਆ ਜਾ ਰਿਹਾ ਹੈ। ਇਹ ਹੁਣ ਬਾਕੀ 4 ਦਿਨ ਵੀ ਉਪਲੱਬਧ ਕਰਵਾਇਆ ਜਾਵੇਗਾ। ਮੁੱਖ ਮੰਤਰੀ ਵਲੋਂ ਸਾਲ 2023-24 ਦੇ ਬਜਟ 'ਚ ਇਸ ਸਬੰਧ 'ਚ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਮੁੱਖ ਮੰਤਰੀ ਗਹਿਲੋਤ ਨੇ ਬਾਲ ਗੋਪਾਲ ਯੋਜਨਾ ਦੀ ਸ਼ੁਰੂਆਤ 29 ਨਵੰਬਰ 2022 ਨੂੰ ਕੀਤੀ ਸੀ।
ਇਹ ਵੀ ਪੜ੍ਹੋ- ਮਣੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚੋਂ 518 ਫਸੇ ਲੋਕਾਂ ਨੂੰ ਕੱਢਿਆ ਗਿਆ, ਜਾਣੋ ਤਾਜ਼ਾ ਹਾਲਾਤ
ਭਾਰਤੀ ਫ਼ੌਜ 'ਚ ਵੱਡੀ ਤਬਦੀਲੀ, ਅਧਿਕਾਰੀਆਂ ਦੀ ਵਰਦੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
NEXT STORY