ਸੋਨੀਪਤ — ਪਾਣੀਪਤ 'ਚ ਸਿਹਤ ਵਿਭਾਗ ਦੀ ਛਾਪੇਮਾਰੀ ਲਗਾਤਾਰ ਜਾਰੀ ਹੈ। ਇਸ ਵਾਰ ਪਿੰਡ ਫਿਰੋਜਾਪੁਰ ਬਾਂਗਰ 'ਚ ਬੂਰਾ ਬਣਾਉਣ ਵਾਲੀ ਇਕ ਫੈਕਟਰੀ 'ਤੇ ਵਿਭਾਗ ਦੇ ਅਧਿਕਾਰੀਆਂ ਨੇ ਛਾਪਾ ਮਾਰਿਆ ਹੈ। ਇਥੋਂ ਦੇ ਕਰਮਚਾਰੀ ਪੈਰਾਂ ਨਾਲ ਬੂਰਾ ਬਣਾ ਰਹੇ ਸਨ।

ਇਥੇ ਗਿਰੀਰਾਜ ਟੈਂਡਰ ਦੇ ਨਾਮ ਨਾਲ ਬਣੀ ਫੈਕਟਰੀ 'ਚ ਗੰਦੀ ਜਗ੍ਹਾਂ ਅਤੇ ਗੰਦੇ ਤਰੀਕੇ ਨਾਲ ਬੂਰਾ ਬਣਾਇਆ ਜਾ ਰਿਹਾ ਸੀ। ਵਿਭਾਗ ਦੀ ਟੀਮ ਨੇ ਬੂਰਾ ਅਤੇ ਖੰਡ ਦੇ ਨਮੂਨੇ ਲੈ ਕੇ ਲੈਬ ਭੇਜ ਦਿੱਤੇ ਹਨ। ਸਿਹਤ ਵਿਭਾਗ ਦੀ ਅਧਿਕਾਰੀ ਗੀਤਾ ਦਹਿਆ ਨੇ ਦੱਸਿਆ ਕਿ ਫੈਕਟਰੀ 'ਚ ਬਹੁਤ ਹੀ ਗੰਦਗੀ ਸੀ। ਇਸ ਤੋਂ ਇਲਾਵਾ ਰੌਸ਼ਣੀ ਦਾ ਪ੍ਰਬੰਧ ਅਤੇ ਹੋਰ ਸੁਵੀਧਾਵਾਂ ਦੀ ਵੀ ਘਾਟ ਦੇਖਣ ਨੂੰ ਮਿਲੀ।

ਫੈਕਟਰੀ ਦੇ ਮਾਲਕ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਬਾਂਗਰ 'ਚ ਗਿਰੀਰਾਜ ਟੈਂਡਰ ਨਾਮਕ ਫੈਕਟਰੀ 'ਚ ਬੂਰਾ ਬਣਾਉਣ ਦਾ ਕੰਮ ਹੋ ਰਿਹਾ ਹੈ ਅਤੇ ਗੰਦੇ ਤਰੀਕੇ ਨਾਲ ਬੂਰਾ ਬਣਾਇਆ ਜਾਂਦਾ ਹੈ। ਇੰਨਾ ਹੀ ਨਹੀਂ ਲੈਬਰ ਗੰਦੇ ਪੈਰਾਂ ਨਾਲ ਹੀ ਬੂਰੇ 'ਚ ਉਤਰ ਜਾਂਦੇ ਹਨ ਅਤੇ ਪੈਰਾਂ ਨਾਲ ਹੀ ਬੂਰਾ ਬਣਾਉਂਦੇ ਹਨ।

ਡਿਪਟੀ ਸੀ.ਐੱਮ.ਓ. ਗੀਤਾ ਦਹਿਆ ਦੀ ਅਗਵਾਈ 'ਚ ਮੌਕੇ 'ਤੇ ਛਾਪਾ ਮਾਰ ਕੇ ਫੈਕਟਰੀ 'ਚੋਂ ਖੰਡ ਅਤੇ ਬੂਰੇ ਦੇ ਨਮੂਨੇ ਲਏ ਅਤੇ ਲੈਬ ਭੇਜ ਦਿੱਤੇ।
ਅਖੌਤੀ ਬਾਬਿਆਂ ਲਈ ਭਾਰੂ ਰਿਹਾ ਸਾਲ 2017, ਇਨ੍ਹਾਂ 5 ਦੀ ਖੁੱਲ੍ਹੀ ਪੋਲ
NEXT STORY