ਕੋਲਹਾਪੁਰ- ਗੰਨਾ ਕਿਸਾਨਾਂ ਦੇ ਹੱਕਾਂ ਲਈ ਅੰਦੋਲਨ ਕਰ ਰਹੀ ਜਥੇਬੰਦੀ 'ਸਵਾਭਿਮਾਨੀ ਸ਼ੇਤਕਾਰੀ ਸੰਗਠਨ' (SSS) ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ 'ਚ 'ਚੱਕਾ ਜਾਮ' ਅੰਦੋਲਨ ਕੀਤਾ। ਕਿਸਾਨ ਪਿਛਲੇ ਸਾਲ ਦੇ ਗੰਨੇ ਲਈ ਸਬਸਿਡੀ ਦੀ ਦੂਜੀ ਕਿਸ਼ਤ 400 ਰੁਪਏ ਅਤੇ ਇਸ ਸਾਲ ਪੈਦਾਵਾਰ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) 3500 ਰੁਪਏ ਪ੍ਰਤੀ ਟਨ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਹਨ। SSS ਦੇ ਰਾਸ਼ਟਰੀ ਪ੍ਰਧਾਨ ਰਾਜੂ ਸ਼ੈਟੀ ਨੇ ਅੰਕਲੀ ਟੋਲ ਨਾਕੇ 'ਤੇ ਪ੍ਰਦਰਸ਼ਨ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ- CM ਕੇਜਰੀਵਾਲ ਨੇ ਵਿਸ਼ਵ ਕੱਪ ਮੁਕਾਬਲੇ ਲਈ ਟੀਮ ਇੰਡੀਆ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ-ਇਤਿਹਾਸ ਬਣਾਓ
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼ੈਟੀ ਨੇ ਕਿਹਾ ਕਿ SSS ਨੇ 13 ਸਤੰਬਰ ਤੋਂ ਅੰਦੋਲਨ ਦਾ ਰਾਹ ਅਖਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਖੰਡ ਮਿੱਲ ਮਾਲਕਾਂ ਨੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿਖੇ ਤਿੰਨ ਮੀਟਿੰਗਾਂ ਕਰਨ ਦੇ ਬਾਵਜੂਦ ਸਾਡੀਆਂ ਮੰਗਾਂ ਨਹੀਂ ਮੰਨੀਆਂ। ਇਸ ਲਈ ਅਸੀਂ ਅੱਜ ਕੋਲਹਾਪੁਰ ਅਤੇ ਸਾਂਗਲੀ ਜ਼ਿਲ੍ਹਿਆਂ ਦੀ ਗੰਨਾ ਪੱਟੀ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ‘ਚੱਕਾ ਜਾਮ’ ਅੰਦੋਲਨ ਕੀਤਾ। ਸ਼ੈਟੀ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 21 ਨਵੰਬਰ ਤੱਕ ਕਿਸਾਨ ਮੰਗਾਂ ’ਤੇ ਕੋਈ ਫੈਸਲਾ ਨਾ ਲਿਆ ਗਿਆ ਤਾਂ SSS ਵਰਕਰ ਪੁਣੇ-ਬੈਂਗਲੁਰੂ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਦੇਣਗੇ।
ਇਹ ਵੀ ਪੜ੍ਹੋ- IND vs AUS World Cup final: PM ਮੋਦੀ ਨੇ ਮੈਚ ਤੋਂ ਪਹਿਲਾਂ ਕਿਹਾ- 'ਆਲ ਦਿ ਬੈਸਟ ਟੀਮ ਇੰਡੀਆ'
ਸ਼ੈਟੀ ਨੇ ਕਿਹਾ ਕਿ ਸ਼ਿੰਦੇ-ਫੜਨਵੀਸ-ਪਵਾਰ ਸਰਕਾਰ “ਅਸੰਵੇਦਨਸ਼ੀਲ” ਹੈ ਅਤੇ ਉਸ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਸ ਤੋਂ ਇਲਾਵਾ ਨਾ ਤਾਂ ਸੂਬਾ ਸਰਕਾਰ ਅਤੇ ਨਾ ਹੀ ਕੇਂਦਰ ਸਾਡੀਆਂ ਮੰਗਾਂ ਪ੍ਰਤੀ ਗੰਭੀਰ ਹੈ। ਉਹ ਖੰਡ ਮਿੱਲ ਮਾਲਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਰੁੱਝੇ ਹੋਏ ਹਨ। ਬਾਅਦ ਵਿਚ ਪੁਲਸ ਨੇ ਦਖ਼ਲ ਦੇ ਕੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਨਹੀਂ ਜਾਣ ਵਾਲੇ ਬੱਚਿਆਂ ਦਾ ਦਾਖ਼ਲਾ ਕਰਵਾਉਣ ਦੀ ਕੋਸ਼ਿਸ਼ ਕਿਸ਼ਤਵਾੜ ਨੂੰ ਮਿਲਿਆ 'ਸਕਾਚ' ਗੋਲਡ ਐਵਾਰਡ
NEXT STORY