ਜੌਨਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲ੍ਹੇ ਦੇ ਮਡਿਆਹੂ ਕੋਤਵਾਲੀ ਖੇਤਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਖੇਤਰ ਦੇ ਜੈ ਰਾਮਪੁਰ ਪਿੰਡ ਵਾਸੀ ਨਾਗੇਸ਼ ਉਰਫ਼ ਛੋਟੇ ਵਿਸ਼ਵਕਰਮਾ (35) ਨੇ ਬੀਤੀ ਰਾਤ ਪਤਨੀ ਰਾਧਿਕਾ (23), ਧੀ ਨਿਕਿਤਾ (12), ਪੁੱਤ ਆਦਰਸ਼ (10) ਅਤੇ ਧੀ ਆਊਸ਼ੀ (8) ਦਾ ਕਤਲ ਕਰ ਦਿੱਤਾ ਅਤੇ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਘਟਨਾ ਦੀ ਜਾਣਕਾਰੀ ਬੁੱਧਵਾਰ ਸਵੇਰੇ ਹੋਈ, ਜਦੋਂ ਗੁਆਂਢ 'ਚ ਰਹਿਣ ਵਾਲੇ ਚਚੇਰੇ ਭਰਾ ਸੋਨੂੰ ਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਦਾ ਨਜ਼ਾਰਾ ਦੇਖਿਆ। ਮ੍ਰਿਤਕ ਨਾਗੇਸ਼ ਬੇਰੁਜ਼ਗਾਰ ਸੀ। ਸੂਚਨਾ 'ਤੇ ਮਡਿਆਹੂ ਪੁਲਸ ਅਤੇ ਸੀ.ਓ. ਮੌਕੇ 'ਤੇ ਪਹੁੰਚੇ। ਘਟਨਾ ਦੀ ਜਾਣਕਾਰੀ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਹੋਣ ਦੇ ਉਪਰਾਂਤ ਪੁਲਸ ਸੁਪਰਡੈਂਟ ਡਾਕਟਰ ਅਜੇ ਪਾਲ ਸ਼ਰਮਾ ਮੌਕੇ 'ਤੇ ਗਏ। ਉਨ੍ਹਾਂ ਕਿਹਾ ਕਿ ਘਟਨਾ ਦਾ ਕਾਰਨ ਅਜੇ ਪਤਾ ਨਹੀਂ ਲੱਗ ਪਾ ਰਿਹਾ ਹੈ, ਜਾਂਚ ਕੀਤੀ ਜਾਵੇਗੀ ਕਿਹੜੇ ਹਾਲਾਤਾਂ 'ਚ ਇਹ ਘਟਨਾ ਹੋਈ ਹੈ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
PM ਮੋਦੀ ਦੀ ਅਮਰੀਕਾ ਯਾਤਰਾ ’ਚ ਪ੍ਰਦਰਸ਼ਨ ਦੀ ਇਜਾਜ਼ਤ ਨਾ ਮਿਲਣ ਤੋਂ ਬੌਖਲਾਏ ਖਾਲਿਸਤਾਨ ਹਮਾਇਤੀ
NEXT STORY