ਸੁਕਮਾ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿੱਚ ਸੁਰੱਖਿਆ ਬਲਾਂ ਦੀ ਸਟੀਕ ਰਣਨੀਤੀ ਅਤੇ ਦ੍ਰਿੜ ਇਰਾਦੇ ਨੇ ਇੱਕ ਨਕਸਲੀ "ਆਰਡੀਨੈਂਸ ਫੈਕਟਰੀ" ਨੂੰ ਤਬਾਹ ਕਰ ਦਿੱਤਾ। ਸੁਕਮਾ ਜ਼ਿਲ੍ਹੇ ਵਿੱਚ ਡੀਆਰਜੀ ਟੀਮ ਵੱਲੋਂ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਇੱਕ ਵੱਡੀ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਨਾਲ ਮਾਓਵਾਦੀਆਂ ਦੀਆਂ ਵੱਡੀਆਂ ਯੋਜਨਾਵਾਂ ਨਾਕਾਮ ਹੋ ਗਈਆਂ।
ਪੜ੍ਹੋ ਇਹ ਵੀ : ਤੇਜਸਵੀ ਨੇ ਕਰ 'ਤਾ ਵੱਡਾ ਐਲਾਨ, ਔਰਤਾਂ ਦੇ ਖਾਤਿਆਂ 'ਚ ਇਕੱਠੇ ਆਉਣਗੇ 30000 ਰੁਪਏ
ਇਸ ਕਾਰਵਾਈ ਵਿਚ ਕੁੱਲ 17 ਦੇਸੀ ਰਾਈਫਲਾਂ, ਬੀਜੀਐੱਲ ਲਾਂਚਰ, ਭਾਰੀ ਮਾਤਰਾ ਵਿਚ ਹਥਿਆਰ ਬਣਾਉਣ ਵਾਲੀ ਸਮੱਗਰੀ, ਵਿਸਫੋਟਕ ਯੰਤਰ, ਮਸ਼ੀਨਰੀ ਅਤੇ ਕਲਪੁਰਜੇ ਬਰਾਮਦ ਹੋਏ। ਇਹ ਫੈਕਟਰੀ ਨਕਸਲਵਾਦੀਆਂ ਦੁਆਰਾ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਚਲਾਈ ਜਾ ਰਹੀ ਸੀ। ਬਰਾਮਦ ਕੀਤੀ ਗਈ ਸਮੱਗਰੀ ਵਿਚ ਬੀਜੀਐੱਲ ਲਾਂਚਰ, 12 ਬੋਰ ਰਾਈਫਲ, ਸਿੰਗਲ ਸ਼ਾਰਟ ਰਾਈਫਲ, ਦੇਸੀ ਪਿਸਤੌਲ, ਗਨ ਪਾਰਟਸ, ਡ੍ਰਿਲ ਮਸ਼ੀਨ, ਗ੍ਰਾਈਂਡਰ, ਵੈਲਡਿੰਗ ਸ਼ੀਲਡਾਂ ਅਤੇ ਵੱਡੀ ਮਾਤਰਾ ਵਿਚ ਸਟੀਲ ਪਾਈਪ, ਬੈਰਲ ਆਦਿ ਸ਼ਾਮਲ ਹਨ, ਜੋ ਜੰਗਲ ਵਿਚ ਛੋਟੇ ਪੱਧਰ ਦੇ ਯੁੱਧ ਦੀਆਂ ਤਿਆਰੀਆਂ ਨੂੰ ਦਰਸਾਉਂਦੇ ਹਨ।
ਪੜ੍ਹੋ ਇਹ ਵੀ : ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਸੁਕਮਾ ਪੁਲਸ ਦੀ ਨਵੀਂ ਰਣਨੀਤੀ ਅਤੇ ਲਗਾਤਾਰ ਤਾਲਮੇਲ ਵਾਲੀਆਂ ਕਾਰਵਾਈਆਂ ਮਾਓਵਾਦੀਆਂ ਲਈ ਇਕ ਵੱਡੀ ਚੁਣੌਤੀ ਸਾਬਿਤ ਹੋ ਰਹੀਆਂ ਹਨ। ਸੁਕਮਾ ਪੁਲਸ ਦੇ ਅੰਕੜਿਆਂ ਅਨੁਸਾਰ ਪਿਛਲੇ ਇਕ ਸਾਲ ਵਿਚ 545 ਮਾਓਵਾਦੀ ਆਤਮ ਸਮਰਪਣ ਕਰ ਚੁੱਕੇ ਹਨ, 454 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 64 ਕੱਟੜ ਮਾਓਵਾਦੀ ਮਾਰੇ ਗਏ ਹਨ। ਇਨ੍ਹਾਂ ਕਾਰਵਾਈਆਂ ਨੇ ਸੁਰੱਖਿਆ ਬਲਾਂ ਨੂੰ ਫੈਸਲਾਕੁੰਨ ਫਾਇਦਾ ਹੋਇਆ ਹੈ ਅਤੇ ਨਕਸਲੀਆਂ ਦੇ ਨੈਟਵਰਕ ਕਮਜ਼ੋਰ ਹੋਏ ਹਨ। ਸੁਕਮਾ ਦੇ ਪੁਲਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਦਾ ਉਦੇਸ਼ ਨਾ ਸਿਰਫ਼ ਨਕਸਲਵਾਦ ਦਾ ਖਾਤਮਾ ਕਰਨਾ ਹੈ, ਸਗੋਂ ਖੇਤਰ ਵਿੱਚ ਸਥਾਈ ਸ਼ਾਂਤੀ ਅਤੇ ਵਿਕਾਸ ਲਿਆਉਣਾ ਵੀ ਹੈ। 
ਪੜ੍ਹੋ ਇਹ ਵੀ : Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਪ੍ਰਸ਼ਾਸਨ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਕੋਈ ਵੀ ਨਕਸਲੀ ਜੋ ਹਿੰਸਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆਉਣਾ ਚਾਹੁੰਦਾ ਹੈ, ਉਸਨੂੰ ਪੁਨਰਵਾਸ ਨੀਤੀ ਦੇ ਤਹਿਤ ਪੂਰੀ ਸੁਰੱਖਿਆ ਅਤੇ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪੁਲਸ ਵਾਰ-ਵਾਰ ਹਿੰਸਾ ਅਤੇ ਡਰ ਦਾ ਰਸਤਾ ਛੱਡਣ ਦੀ ਅਪੀਲ ਕਰ ਰਹੀ ਹੈ, ਤੁਹਾਡਾ ਇੱਥੇ ਸਵਾਗਤ ਹੈ, ਤੁਹਾਡੀ ਸੁਰੱਖਿਆ ਸਾਡਾ ਵਾਅਦਾ ਹੈ ਅਤੇ ਤੁਹਾਡੇ ਬੱਚਿਆਂ ਦੀ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਪੁਨਰਵਾਸ ਸਰਕਾਰ ਦਾ ਸੰਕਲਪ ਹੈ।
ਪੜ੍ਹੋ ਇਹ ਵੀ : ਇੰਤਜ਼ਾਰ ਖ਼ਤਮ! ਅੱਜ ਤੋਂ ਇਨ੍ਹਾਂ ਔਰਤਾਂ ਦੇ ਖ਼ਾਤੇ 'ਚ ਆਉਣਗੇ 2100 ਰੁਪਏ
 
ਰੱਦ ਹੋਣਗੇ Driving License ! CM ਸ਼ਰਮਾ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
NEXT STORY