ਨੈਸ਼ਨਲ ਡੈਸਕ— ਛੱਤੀਸਗੜ੍ਹ ਦੇ ਸੁਕੁਮਾ 'ਚ ਸ਼ਹੀਦ ਹੋਏ ਸੁਰੱਖਿਆਬਲ ਦੇ ਜਵਾਨਾਂ ਦੀ ਸ਼ਹਾਦਤ 'ਤੇ ਪੀ.ਐੱਮ. ਮੋਦੀ ਨੇ ਸ਼ੋਕ ਜਤਾਇਆ ਹੈ। ਉਨ੍ਹਾਂ ਨੇ ਸੁਕੁਮਾ 'ਚ ਹੋਏ ਨਕਸਲੀਆਂ ਦੇ ਹਮਲਿਆਂ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਹਲਮੇ 'ਚ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ। ਉਨ੍ਹਾਂ ਦੀ ਵੀਰਤਾ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।ਸ਼ੋਕ ਸੰਤਪਤ ਪਰਿਵਾਰਾਂ ਦੇ ਮੇਰੇ ਪ੍ਰਤੀ ਸੰਵੇਦਨਾ।ਮੈਂ ਉਨ੍ਹਾਂ ਜ਼ਖਮੀਆਂ ਦੀ ਜਲਦੀ ਸਿਹਤ ਠੀਕ ਹੋਣ ਦੀ ਅਰਦਾਸ ਕਰਦਾ ਹਾਂ।
ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਹੀਦ ਜਵਾਨਾਂ ਦਾ ਦੁੱਖ ਪ੍ਰਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਛੱਤੀਸਗੜ ਦੇ ਸੁਕੁਮਾ 'ਚ ਸੁਰੱਖਿਆ ਮੁਲਾਜ਼ਮਾਂ ਦੀ ਸ਼ਹਾਦਤ ਦੀ ਘਟਨਾ ਬਹੁਤ ਹੀ ਦੁੱਖ ਦੇਣ ਵਾਲੀ ਹੈ। ਸਾਰੇ ਵੀਰ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦਾ ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕਰਦਾ ਹਾਂ। ਦੁੱਖ ਦੀ ਇਸ ਘੜੀ 'ਚ ਪੂਰਾ ਭਾਰਤ ਤੁਹਾਡੇ ਨਾਲ ਹੈ। ਨਕਸਲਵਾਦ ਦੇ ਵਿਰੁੱਧ ਭਾਰਤ ਦੀ ਲੜਾਈ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਨਕਸਲੀਆਂ ਅਤੇ ਪੁਲਸ ਦੇ ਵਿਚ ਹੋਏ ਮੁਕਾਬਲੇ ਦੇ ਬਾਅਦ ਲਾਪਤਾ 17 ਜਵਾਨ ਸ਼ਹੀਦ ਹੋ ਗਏ ਹਨ। ਸਾਰੇ ਜਵਾਨ ਸ਼ਨੀਵਾਰ ਤੋਂ ਲਾਪਤਾ ਸਨ। ਪੁਲਸ ਵੱਲੋਂ ਸ਼ਨੀਵਾਰ ਰਾਤ ਦੇ ਬਾਅਦ ਅੱਜ ਸਵੇਰੇ ਫਿਰ ਇਹਨਾਂ ਜਵਾਨਾਂ ਦੀ ਤਲਾਸ਼ ਲਈ ਖੋਜ ਮੁਹਿੰਮ ਚਲਾਈ ਗਈ। ਪੁਲਸ ਸੂਤਰਾਂ ਦੇ ਮੁਤਾਬਕ ਕੱਲ ਦੁਪਹਿਰ ਚਿੰਤਾਗੁਫਾ ਇਲਾਕੇ ਦੇ ਕਸਾਲਪਾੜ ਮਿਨਪਾ ਵਿਚ ਨਕਸਲੀਆਂ ਅਤੇ ਪੁਲਸ ਵਿਚਾਲੇ ਲੱਗਭਗ 5 ਘੰਟੇ ਤੱਕ ਮੁਕਾਬਲਾ ਹੋਇਆ। ਇਸ ਖੋਜ ਮੁਹਿੰਮ ਵਿਚ ਵੱਖ-ਵੱਖ ਕੈਂਪਾਂ ਤੋਂ ਲੱਗਭਗ 400 ਜਵਾਨ ਨਿਕਲੇ ਸਨ, ਜਿਹਨਾਂ ਵਿਚ ਕੇਂਦਰੀ ਸੁਰੱਖਿਆ ਬਲ, ਆਰਮ ਟਾਸਕ ਫੋਰਸ ਅਤੇ ਜ਼ਿਲਾ ਰਿਜ਼ਰਵ ਪੁਲਸ ਦੇ ਜਵਾਨ ਵੀ ਸ਼ਾਮਲ ਸਨ।
ਮੁਕਾਬਲੇ ਵਿਚ 14 ਜਵਾਨ ਜ਼ਖਮੀ ਹੋ ਗਏ, ਜਿਹਨਾਂ ਨੂੰ ਕੱਲ ਰਾਤ ਹੀ ਹੈਲੀਕਾਪਟਰ ਤੋਂ ਰਾਏਪੁਰ ਲਿਜਾਇਆ ਗਿਆ, ਜਿਹਨਾਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਮੁਕਾਬਲੇ ਵਿਚ 5 ਤੋਂ 6 ਨਕਸਲੀਆਂ ਦੇ ਮਾਰੇ ਜਾਣ ਦੀ ਵੀ ਖਬਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਨਕਸਲੀ ਜ਼ਖਮੀ ਵੀ ਹੋਏ ਹਨ। ਜਵਾਨਾਂ ਨੇ ਮਾਰੇ ਗਏ ਇਕ ਨਕਸਲੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਮੁਕਾਬਲੇ ਦੇ ਦੌਰਾਨ ਨਕਸਲੀਆਂ ਵੱਲੋਂ ਸੁਰੱਖਿਆ ਬਲ ਦੇ ਜਵਾਨਾਂ ਦੀਆਂ 15 ਰਾਈਫਲਾਂ ਵੀ ਲੁੱਟ ਕੇ ਲਿਜਾਣ ਦੀ ਸੂਚਨਾ ਮਿਲੀ ਸੀ।
ਕੇਂਦਰ ਸਰਕਾਰ ਦੇ ਦਫਤਰਾਂ ’ਚ 31 ਮਾਰਚ ਤੱਕ ‘ਸਕੈਲਟਨ ਸਰਵਿਸ’
NEXT STORY