ਜਲੰਧਰ (ਸ.ਹ.) : ਸ਼ਹਿਰ ਦੀ ਵਿਗੜੀ ਸੁਰੱਖਿਆ ਵਿਵਸਥਾ ਵਿਚਾਲੇ ਸਵਿਫਟ ਕਾਰ ਵਿਚ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਸਭ ਤੋਂ ਬਿਜ਼ੀ ਪਠਾਨਕੋਟ ਚੌਕ ਵਿਚ ਰਾਤ ਸਮੇਂ ਇਕ ਖੋਖੇ ਤੋਂ ਪਿਸਤੌਲ ਦਿਖਾ ਕੇ 6 ਹਜ਼ਾਰ ਰੁਪਏ ਲੁੱਟ ਲਏ। ਇਸ ਦੌਰਾਨ ਖੋਖਾ ਚਲਾਉਣ ਵਾਲਾ ਮਜ਼ਦੂਰ ਲੁਟੇਰਿਆਂ ਨਾਲ ਭਿੜ ਗਿਆ, ਜਿਸ ਨੇ ਉਨ੍ਹਾਂ ਦਾ ਪਿਸਤੌਲ ਖੋਹ ਲਿਆ ਪਰ ਲੁਟੇਰੇ ਕਿਸੇ ਤਰ੍ਹਾਂ ਕੈਸ਼ ਲੈ ਕੇ ਕਾਰ ਵਿਚ ਬੈਠੇ ਅਤੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਉਸਾਰੀਆਂ: ਨਗਰ ਨਿਗਮ ਨੇ ਦੋ ਵਪਾਰਕ ਇਮਾਰਤਾਂ ਤੇ ਇੱਕ ਕਬਜ਼ਾ ਢਾਹਿਆ
ਜਾਣਕਾਰੀ ਦਿੰਦੇ ਹੋਏ ਸੰਜੇ ਦਾਸ ਪੁੱਤਰ ਬਨਾਰਸੀ ਦਾਸ ਨਿਵਾਸੀ ਰੇਰੂ ਨੇ ਦੱਸਿਆ ਕਿ ਸੋਮਵਾਰ ਰਾਤ 9.20 ਵਜੇ ਸਵਿਫਟ ਕਾਰ ਵਿਚ ਤਿੰਨ ਨੌਜਵਾਨ ਉਸ ਦੇ ਖੋਖੇ ਦੇ ਬਾਹਰ ਆ ਕੇ ਰੁਕੇ। ਇਨ੍ਹਾਂ ਵਿਚੋਂ ਇਕ ਨੌਜਵਾਨ ਉਸ ਦੇ ਖੋਖੇ ’ਤੇ ਆ ਕੇ ਸਿਗਰੇਟ ਪੀਣ ਲੱਗਾ, ਜਦਕਿ ਬਾਅਦ ਵਿਚ ਦੂਜਾ ਨੌਜਵਾਨ ਕਾਰ ਵਿਚੋਂ ਬਾਹਰ ਆਇਆ ਅਤੇ ਆਉਂਦੇ ਹੀ ਉਸ ਦੀ ਕੰਨਪਟੀ ’ਤੇ ਪਿਸਤੌਲ ਤਾਣ ਦਿੱਤੀ। ਇਕ ਨੌਜਵਾਨ ਖੋਖੇ ਦੇ ਗੱਲੇ ਵਿਚੋਂ ਜਿਵੇਂ ਹੀ ਪੈਸੇ ਕੱਢਣ ਲੱਗਾ ਤਾਂ ਉਸ ਨੇ ਮੌਕਾ ਪਾ ਕੇ ਉਸ ਲੁਟੇਰੇ ਨੂੰ ਕਾਬੂ ਕਰ ਲਿਆ, ਜਿਸ ਦੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ। ਜਿਵੇਂ ਹੀ ਲੁਟੇਰੇ ਦਾ ਹੱਥ ਫੜਿਆ ਤਾਂ ਉਸ ਦੇ ਹੱਥੋਂ ਪਿਸਤੌਲ ਖੋਖੇ ਵਿਚ ਡਿੱਗ ਗਿਆ। ਲੁਟੇਰਿਆਂ ਨਾਲ ਭਿੜਨ ’ਤੇ ਦੋਵੇਂ ਲੁਟੇਰੇ ਕੈਸ਼ ਲੈ ਕੇ ਗੱਡੀ ਵਿਚ ਬੈਠੇ ਅਤੇ ਤੀਜੇ ਸਾਥੀ ਸਮੇਤ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਦਿੱਲੀ 'ਚ ਨਕਲੀ RO ਫੈਕਟਰੀ ਦਾ ਪਰਦਾਫਾਸ਼ ! 2900 ਤੋਂ ਵੱਧ ਫਰਜ਼ੀ ਫਿਲਟਰ ਬਰਾਮਦ, ਮਾਲਕ ਗ੍ਰਿਫਤਾਰ
ਸੰਜੇ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚੀ। ਜਾਂਚ ਵਿਚ ਪਤਾ ਲੱਗਾ ਕਿ ਲੁਟੇਰਿਆਂ ਤੋਂ ਖੋਹਿਆ ਗਿਆ ਪਿਸਤੌਲ ਸਿਰਫ ਇਕ ਏਅਰਗੰਨ ਸੀ। ਫਿਲਹਾਲ ਸੰਜੇ ਦਾਸ ਨੇ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਰਵੇਸ਼ ਪਿੰਡ 'ਚ ਲੁੱਕ ਪਲਾਂਟ ਨੇ ਮਚਾਈ ਤਬਾਹੀ: ਜ਼ਹਿਰੀਲੇ ਧੂੰਏਂ ਤੋਂ ਅੱਕੇ ਲੋਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
NEXT STORY