ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ਮੌਕੇ 'ਤੇ ਇੱਥੇ ਸੁਲਭ ਸੰਸਾਰ 'ਚ ਉਨ੍ਹਾਂ ਦੇ ਜੀਵਨ 'ਤੇ ਆਧਾਰਤ ਫੋਟੋ ਪ੍ਰਦਰਸ਼ਨੀ ਅਤੇ ਸੁਲਭ ਇੰਟਰਨੈਸ਼ਨਲ ਵਾਟਰ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ 72 ਕਿਲੋਗ੍ਰਾਮ ਦਾ ਲੱਡੂ ਪੇਸ਼ ਕੀਤਾ ਗਿਆ। ਇਸ ਦਿਨ ਨੂੰ ਜਲ ਸਿੱਖਿਆ-ਸਵੱਛਤਾ-ਸੇਵਾ ਦਿਹਾੜੇ ਵਜੋਂ ਮਨਾਇਆ ਗਿਆ ਹੈ। ਸਿੱਕਮ ਦੇ ਰਾਜਪਾਲ ਗੰਗਾ ਪ੍ਰਸਾਦ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਸਫਾਈ ਅਤੇ ਸਵੱਛਤਾ ਦੇ ਖੇਤਰ 'ਚ ਨਵੀਂ ਪੀੜ੍ਹੀ ਵਲੋਂ ਕੀਤੇ ਜਾ ਰਹੇ ਗਤੀਸ਼ੀਲ ਨਵੀਨਤਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਇਹ ਵੀ ਪੜ੍ਹੋ : ਜਨਮ ਦਿਨ 'ਤੇ ਵਿਸ਼ੇਸ਼: ਤਸਵੀਰਾਂ 'ਚ ਵੋਖੋ PM ਮੋਦੀ ਦੇ ਸੱਤਾ ਦੇ ਸਿਖ਼ਰ ਤੱਕ ਪਹੁੰਚਣ ਦੀ ਕਹਾਣੀ
ਵਾਸ਼ ਇਨ ਇੰਸਟੀਚਿਊਸ਼ਨਸ ਸਪੈਸ਼ਲਿਸਟ, ਯੂਨੀਸੇਫ ਇੰਡੀਆ ਦੀ ਡਾ. ਪ੍ਰਤਿਭਾ ਸਿੰਘ ਨੇ ਇਸ ਮੌਕੇ ਵੇਰਵਾ ਦਿੱਤਾ ਕਿ ਭਾਰਤ ਨੂੰ ਹੋਰ ਸਵੱਛ ਬਣਾਉਣ 'ਚ ਕਿੰਨੇ ਲੋਕਾਂ ਨੇ ਆਪਣੀ ਮਜ਼ਦੂਰੀ ਅਤੇ ਸਮਾਂ ਦਿੱਤਾ, ਖ਼ਾਸ ਕਰ ਕੇ ਪੇਂਡੂ ਖੇਤਰਾਂ 'ਚ। ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਡਾ. ਬਿੰਦੇਸ਼ਵਰ ਪਾਠਕ ਨੇ ਸੁਲਭ ਦੇ ਕੰਮ ਲਈ ਸ਼ਿਸ਼ਿਰ ਦੀ ਜ਼ਬਰਦਸਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ। ਇਸ ਮੌਕੇ ਆਯੋਜਿਤ ਵੱਖ-ਵੱਖ ਮੁਕਾਬਲਿਆਂ ਲਈ ਯੂਨੀਵਰਸਿਟੀ ਦੀਆਂ ਵੱਖ-ਵੱਖ ਟੀਮਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੁੰਛ ਜ਼ਿਲੇ ’ਚ ਡੀ. ਡੀ. ਸੀ. ਮੈਂਬਰ ਸੋਹੇਲ ਮਲਿਕ ਦੇ ਘਰ ਦੇ ਬਾਹਰ ਧਮਾਕਾ
NEXT STORY