ਨਵੀਂ ਦਿੱਲੀ— ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਆਪਣੀ ਮੁਲਾਕਾਤ ਦੌਰਾਨ ਸੰਨੀ ਨੇ ਕੁਵੈਤ ਤੋਂ ਪਰਤੀ ਪੰਜਾਬਣ ਵੀਨਾ ਬੇਦੀ ਦੀ ਸੁਰੱਖਿਅਤ ਵਤਨ ਵਾਪਸੀ ਲਈ ਜੈਸ਼ੰਕਰ ਵਲੋਂ ਤੁਰੰਤ ਮਦਦ ਦੇਣ ਲਈ ਧੰਨਵਾਦ ਕੀਤਾ। ਸੰਨੀ ਦਿਓਲ ਨੇ ਬਕਾਇਦਾ ਆਪਣੇ ਟਵਿੱਟਰ ਹੈਂਡਲ 'ਤੇ ਜੈਸ਼ੰਕਰ ਨਾਲ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ।

ਇੱਥੇ ਦੱਸ ਦੇਈਏ ਕਿ ਵਿਦੇਸ਼ 'ਚ ਨੌਕਰੀ ਦੇ ਨਾਮ 'ਤੇ ਮਨੁੱਖੀ ਤਸਕਰਾਂ ਦੇ ਚੁੰਗਲ 'ਚ ਫਸੀ ਗੁਰਦਾਸਪੁਰ ਦੀ ਵੀਨਾ ਬੇਦੀ ਸੰਨੀ ਦਿਓਲ ਅਤੇ ਵਿਦੇਸ਼ ਮੰਤਰਾਲੇ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਤੋਂ ਬਾਅਦ ਘਰ ਵਾਪਸ ਪਰਤ ਆਈ ਹੈ। ਵੀਨਾ ਗੁਰਦਾਸਪੁਰ ਦੇ ਧਾਰੀਵਾਲ ਦੀ ਰਹਿਣ ਵਾਲੀ ਹੈ। ਵੀਨਾ ਦੇ 3 ਬੱਚਿਆਂ ਨੇ ਆਪਣੀ ਮਾਂ ਦੀ ਵਤਨ ਵਾਪਸੀ ਲਈ ਪੰਜਾਬ ਰਾਜ ਲੀਗਲ ਸਰਵਿਸ ਅਥਾਰਿਟੀ ਸਾਹਮਣੇ ਗੁਹਾਰ ਲਾਈ ਸੀ। ਵੀਨਾ ਨੂੰ ਇਕ ਏਜੰਟ ਰਾਹੀਂ ਕੁਵੈਤ ਵਿਚ ਵੇਚਿਆ ਗਿਆ ਸੀ। ਕੁਵੈਤ 'ਚ ਉਸ ਨਾਲ ਜ਼ਬਰਨ ਮਜ਼ਦੂਰਾਂ ਵਾਂਗ ਕੰਮ ਲਿਆ ਜਾਂਦਾ ਸੀ। ਵੀਨਾ ਦੀ ਵਤਨ ਵਾਪਸੀ ਦੇ ਪਿੱਛੇ ਸੰਨੀ ਦਿਓਲ ਅਤੇ ਕੇਂਦਰ ਸਰਕਾਰ ਦੀ ਅਹਿਮ ਭੂਮਿਕਾ ਹੈ।
ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ 519ਵੇਂ ਟਰੱਕ ਦੀ ਰਾਹਤ-ਸਮੱਗਰੀ
NEXT STORY