ਨਵੀਂ ਦਿੱਲੀ- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਸੁਪਾਰੀ ਦੀ ਦਰਾਮਦ ਕਰ ਕੇ ਉਸ ਨੂੰ ਗਲਤ ਤਰੀਕੇ ਨਾਲ ਬੰਗਲਾਦੇਸ਼ ਮੂਲ ਦੀ ਦੱਸਣ ਤੇ ਦੱਖਣੀ ਏਸ਼ੀਆਈ ਮੁਕਤ ਵਪਾਰ ਖੇਤਰ ਅਧੀਨ ਰਿਆਇਤੀ ਕਸਟਮ ਡਿਊਟੀ ਦਾ ਲਾਭ ਉਠਾਉਣ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਜਾਂਚ ਦੌਰਾਨ ਹੁਣ ਤੱਕ ਗੈਰ-ਕਾਨੂੰਨੀ ਸੁਪਾਰੀ ਦਰਾਮਦ ਕਾਰਨ ਸਰਕਾਰੀ ਮਾਲੀਏ ਨੂੰ 2500 ਕਰੋੜ ਰੁਪਏ ਤੋਂ ਵੱਧ ਦਾ ਸੰਭਾਵੀ ਨੁਕਸਾਨ ਹੋਣ ਦਾ ਖੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ- ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਨੂੰ FDA ਨੇ ਭੇਜ'ਤਾ ਨੋਟਿਸ ! ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਲੱਗੇ ਦੋਸ਼
ਇਸ ਮਾਮਲੇ ’ਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ’ਚ ਸੁਪਾਰੀ ਦੀ ਦਰਾਮਦ ’ਤੇ 100 ਫੀਸਦੀ ਮੂਲ ਕਸਟਮ ਡਿਊਟੀ ਲੱਗਦੀ ਹੈ। ਹਾਲਾਂਕਿ, ਯੋਗ ਸੁਪਾਰੀ ਦਰਾਮਦ ਨੂੰ ਦੱਖਣੀ ਏਸ਼ੀਆਈ ਮੁਕਤ ਵਪਾਰ ਸਮਝੌਤੇ ਅਧੀਨ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਹੈ। ਬੰਗਲਾਦੇਸ਼ ਤੋਂ ਆਉਣ ਵਾਲੀ ਸੁਪਾਰੀ ਨੂੰ ਵੀ ਅਜਿਹੀ ਛੋਟ ਮਿਲਦੀ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਇਹ ਗਿਰੋਹ ਇੰਡੋਨੇਸ਼ੀਆ, ਥਾਈਲੈਂਡ, ਮਲੇਸ਼ੀਆ ਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਸੁਪਾਰੀ ਦੀ ਦਰਾਮਦ ਕਰ ਰਹੇ ਸਨ, ਪਰ ਇਸ ਨੂੰ ਆਪਣੇ ਮੂਲ ਦੇਸ਼ ਬੰਗਲਾਦੇਸ਼ ਦੀ ਦੱਸ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਖ਼ਤ ਸੁਰੱਖਿਆ ਪ੍ਰਬੰਧਾਂ 'ਚ ਜੰਮੂ ਤੋਂ ਸ਼ੁਰੂ ਬੁੱਢਾ ਅਮਰਨਾਥ ਯਾਤਰਾ, ਉਪ ਰਾਜਪਾਲ ਨੇ ਪਹਿਲਾ ਜਥਾ ਕੀਤਾ ਰਵਾਨਾ
NEXT STORY