ਨਵੀਂ ਦਿੱਲੀ- ਦੱਖਣੀ ਪੂਰਬੀ ਮੱਧ ਰੇਲਵੇ ਨੇ ਤਿੰਨ ਮਾਲ ਗੱਡੀਆਂ ਨੂੰ ਜੋੜ ਕੇ ਦੇਸ਼ 'ਚ ਪਹਿਲੀ ਵਾਰ 2 ਕਿਲੋਮੀਟਰ ਲੰਬੀ ਮਾਲ ਗੱਡੀ ਚਲਾਉਣ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। 'ਐਨਾਕੋਂਡਾ ਫਾਰਮੇਸ਼ਨ' 'ਚ ਇਹ ਟਰੇਨ ਓਡੀਸ਼ਾ ਦੇ ਲਾਜਕੁਰਾ ਅਤੇ ਰਾਊਰਕੇਲਾ ਦਰਮਿਆਨ ਚਲਾਈ ਗਈ। ਰਸਤੇ 'ਚ ਜਿਸ ਨੇ ਵੀ ਇਸ ਟਰੇਨ ਨੂੰ ਦੇਖਿਆ, ਉਹ ਇਸ ਦੀ ਲੰਬਾਈ ਦੇਖ ਕੇ ਹੈਰਾਨ ਰਹਿ ਗਿਆ। ਇਸ 'ਚ ਤਿੰਨ ਟਰੇਨਾਂ ਨੂੰ ਆਪਸ 'ਚ ਜੋੜਿਆ ਗਿਆ ਸੀ।
ਪਹਿਲੀ ਟਰੇਨ ਦੇ ਇੰਜਣ ਦੇ ਪਿੱਛੇ ਉਸ ਦੇ ਡੱਬੇ ਸਨ। ਉਨ੍ਹਾਂ ਦੇ ਪਿੱਛੇ ਦੂਜੀ ਟਰੇਨ ਦਾ ਇੰਜਣ ਅਤੇ ਡੱਬੇ ਅਤੇ ਉਨ੍ਹਾਂ ਦੇ ਪਿੱਛੇ ਤੀਜੀ ਟਰੇਨ ਦਾ ਇੰਜਣ ਅਤੇ ਡੱਬੇ ਸਨ। ਇਸ ਤਰ੍ਹਾਂ ਇਸ ਪੂਰੀ ਟਰੇਨ ਨੂੰ ਤਿੰਨ ਇੰਜਣਾ ਨਾਲ ਸ਼ਕਤੀ ਮਿਲ ਰਹੀ ਸੀ। ਰੇਲ ਮੰਤਰੀ ਪੀਊਸ਼ ਗੋਇਲ ਨੇ ਇਸ ਦਾ ਵੀਡੀਓ ਟਵਿੱਟਰ 'ਤੇ ਸਾਂਝੀ ਕਰਦੇ ਹੋਏ ਇਸ ਟਰੇਨ ਨੂੰ 'ਪੱਟੜੀ 'ਤੇ ਸੁਪਰ ਐਨਾਕੋਂਡਾ' ਨਾਂ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਕਿ ਮਾਲ ਨਾਲ ਭਰੇ ਹੋਏ 177 ਵੈਗਨਾਂ ਵਾਲੀ ਇਹ ਮਾਲਗੱਡੀ ਰੇਲਵੇ ਦੇ ਜ਼ਿਆਦਾ ਭਾਰ ਢੋਹਣ 'ਚ ਵੱਡੀ ਛਾਲ ਹੈ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਸ਼ 'ਚ ਪਹਿਲੀ ਵਾਰ 2 ਕਿਲੋਮੀਟਰ ਲੰਬੀ ਟਰੇਨ ਚਲਾਈ ਗਈ ਹੈ। ਇਸ ਟਰੇਨ 'ਚ ਕੁੱਲ 15 ਹਜ਼ਾਰ ਟਨ ਸਾਮਾਨ ਢੋਹਾਈ ਕੀਤੀ ਗਈ। ਮਾਲ ਢੋਹਾਈ 'ਚ ਲੱਗਣ ਵਾਲੇ ਸਮੇਂ ਦੀ ਬਚਤ ਲਈ ਇਹ ਅਨੋਖੀ ਵਰਤੋਂ ਕੀਤੀ ਗਈ ਹੈ।
ਤਾਲਾਬੰਦੀ 'ਚ ਢਿੱਲ ਤੋਂ ਬਾਅਦ ਖੁੱਲ੍ਹੇ ਸੈਲੂਨ, ਮਾਲਕ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਗਾਹਕਾਂ ਦੇ ਵਾਲ
NEXT STORY