ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵਿਆਹੁਤਾ ਮਤਭੇਦਾਂ ਤੋਂ ਪੈਦਾ ਘੇਰਲੂ ਵਿਵਾਦਾਂ 'ਚ ਪਤੀ ਅਤੇ ਉਸ ਦੇ ਘਰ ਵਾਲਿਆਂ ਨੂੰ ਆਈ.ਪੀ.ਸੀ. ਦੀ ਧਾਰਾ 498-ਏ 'ਚ ਫਸਾਉਣ ਦੇ ਵਧਦੇ ਰੁਝਾਣ 'ਤੇ ਗੰਭੀਰ ਚਿੰਤਾ ਜਤਾਈ। ਜੱਜ ਬੀਵੀ ਨਾਗਰਤਨਾ ਅਤੇ ਜੱਜ ਐੱਨ. ਕੋਟਿਸ਼ਵਰ ਸਿੰਘ ਦੀ ਬੈਂਚ ਨੇ ਮੰਗਲਵਾਰ ਨੂੰ ਅਜਿਹਾ ਹੀ ਇਕ ਮਾਮਲਾ ਖਾਰਜ ਕਰਦੇ ਹੋਏ ਕਿਹਾ ਕਿ ਧਾਰਾ 498-ਏ (ਘਰੇਲੂ ਤਸੀਹੇ) ਪਤਨੀ ਅਤੇ ਉਸ ਦੇ ਪਰਿਵਾਰ ਵਾਲਿਆਂ ਲਈ ਹਿਸਾਬ ਬਰਬਾਰ ਕਰਨ ਦਾ ਹਥਿਆਰ ਬਣ ਗਈ ਹੈ। ਸਰਵਉੱਚ ਅਦਾਲਤ ਨੇ ਇਹ ਟਿੱਪਣੀ ਤੇਲੰਗਾਨਾ ਨਾਲ ਜੁੜੇ ਇਕ ਮਾਮਲੇ 'ਚ ਕੀਤੀ। ਦਰਅਸਲ ਇਕ ਪਤੀ ਨੇ ਪਤਨੀ ਤੋਂ ਤਲਾਕ ਮੰਗਿਆ ਸੀ। ਇਸ ਦੇ ਖ਼ਿਲਾਫ਼ ਪਤਨੀ ਨੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਖ਼ਿਲਾਫ਼ ਘਰੇਲੂ ਬੇਰਹਿਮੀ ਦਾ ਕੇਸ ਦਰਜ ਕਰਵਾ ਦਿੱਤਾ। ਪਤੀ ਇਸ ਦੇ ਖ਼ਿਲਾਫ਼ ਤੇਲੰਗਾਨਾ ਹਾਈ ਕੋਰਟ ਗਿਆ ਪਰ ਕੋਰਟ ਨੇ ਉਸ ਖ਼ਿਲਾਫ਼ ਦਰਜ ਕੇਸ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਪਤੀ ਨੇ ਸੁਪਰੀਮ ਕੋਰਟ ਦੀ ਸ਼ਰਨ ਲਈ। ਸੁਪਰੀਮ ਕੋਰਟ ਨੇ ਪੂਰੀ ਸੁਣਵਾਈ ਤੋਂ ਬਾਅਦ ਕਿਹਾ ਕਿ ਹਾਈ ਕੋਰਟ ਨੇ ਪਟੀਸ਼ਨਕਰਤਾ ਖ਼ਿਲਾਫ਼ ਦਰਜ ਕੇਸ ਰੱਦ ਨਾ ਕਰ ਕੇ ਗੰਭੀਰ ਗਲਤੀ ਕੀਤੀ ਹੈ। ਫਿਰ ਕੋਰਟ ਨੇ ਕੇਸ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵੀ ਸੁਪਰੀਮ ਕੋਰਟ ਨੇ ਸਾਰੀਆਂ ਅਦਾਲਤਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਇਹ ਯਕੀਨੀ ਕਰਨ ਕਿ ਘਰੇਲੂ ਬੇਰਹਿਮੀ ਦੇ ਮਾਮਲਿਆਂ 'ਚ ਪਤੀ ਦੇ ਦੂਰ ਦੇ ਰਿਸ਼ਤੇਦਾਰਾਂ ਨੂੰ ਬੇਲੋੜੇ ਤਰੀਕੇ ਨਾਲ ਨਾ ਫਸਾਇਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਭਾਰਤੀਆਂ ਨੇ ਫਾਈਨਾਂਸ਼ੀਅਲ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਕੀਤਾ ਹੈਂਡਲ ਪਰ ਮਹਿੰਗਾਈ ਦੀ ਚਿੰਤਾ ਸਤਾ ਰਹੀ’
NEXT STORY